ਜੈਮ ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆ

ਐਸ ਏ ਐਸ ਨਗਰ, 27 ਅਪ੍ਰੈਲ (ਸ.ਬ.) ਜੈਮ ਪਬਲਿਕ ਸੀਨੀਅਰ ਸੈਂਕਡਰੀ ਸਕੂਲ ਫੇਜ਼ 3 ਬੀ 2 ਮੁਹਾਲੀ ਵਿਖੇ ਇੰਡੀਅਨ ਇੰਟਰਨੈਸ਼ਨਲ ਮੋਡਲ ਯੂਨਾਇਟਿਡ ਨੇਸਨਜ ਵਲੋਂ ਓਰੀਟੇਂਸਨ ਪ੍ਰੋਗਰਾਮ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ| ਇਸ ਮੌਕੇ ਵਿਦਿਆਰਥੀਆਂ ਨੂੰ ਵੱਖ ਵੱਖ ਅੰਤਰਰਾਸ਼ਟਰੀ ਮੁੱਦਿਆਂ ਬਾਰੇ ਜਾਣਕਾਰੀ ਦਿਤੀ ਗਈ ਅਤੇ ਉਹਨਾਂ ਨੂੰ ਅਕਾਦਮਿਕ ਮੁਹਾਰਤ ਬਾਰੇ ਵੀ ਜਾਣੂੰ ਕਰਵਾਇਆ ਗਿਆ|

Leave a Reply

Your email address will not be published. Required fields are marked *