ਜੈਮ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ ਕਰਵਾਇਆ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਜੈਮ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ ਸਾਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ| ਇਸ ਮੌਕੇ ਡੀ ਈ ਓ ਇੰਜਨੀਅਰ ਹਿੰਮਤ ਸਿੰਘ ਹੁੰਦਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ|
ਇਸ ਸਮਾਗਮ ਦਾ ਥੀਮ ਪੰਜਾਬ ਦਾ ਪਿਛੋਕੜ ਰੱਖਿਆ ਗਿਆ ਸੀ ਜਿਸਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਨਾਲ ਕੀਤੀ ਗਈ| ਇਸ ਸਮਾਗਮ ਦੌਰਾਨ ਜਿੱਥੇ ਬੱਚਿਆਂ ਨੂੰ ਪੰਜਾਬੀ ਸਭਿਆਚਾਰਕ ਦੇ ਪਿਛੋਕੜ ਨਾਲ ਰੁਬਰੂ ਕਰਵਾਇਆ ਗਿਆ ਉੰਥੇ ਸਕੂਲ ਦੀਆਂ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਵੱਖ ਵੱਖ ਲੋਕ ਨਾਚ ਸੰਮੀ, ਲੁੱਡੀ, ਝੂੰਮਰ, ਗਿੱਧਾ, ਮਲਵਈ ਗਿੱਧਾ, ਭੰਗੜਾ, ਜੁਗਨੀ, ਜਿੰਦੂਆ ਅਤੇ ਨਾਟਕ ਪੇਸ਼ ਕੀਤੇ ਗਏ|
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅੰਜੂਲਾ ਜੈਨ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ| ਮੁਖ ਮਹਿਮਾਨ ਸ੍ਰੀ ਹੁੰਦਲ ਨੇ ਸਕੂਲ ਦੇ ਮੈਗਜੀਨ ਜੈਨਿਬ ਦੀ ਘੁੰਡ ਚੁਕਾਈ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ| ਅੰਤ ਵਿੱਚ ਸਕੂਲ ਦੇ ਡਾਇਰੈਕਟਰ ਸ੍ਰੀ ਕਮਲਦੀਪ ਸਿੰਘ ਮਿੱਢਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ| ਸਮਾਗਮ ਦੌਰਾਨ ਸਕੂਲ ਦੇ ਸਾਬਕਾ ਡਾਇਰੈਕਟਰ ਮਰਹੂਮ ਸ੍ਰੀ ਐਚ ਐਸ ਮਿੱਢਾ ਦੀ ਘਾਟ ਖਲਦੀ ਰਹੀ ਅਤੇ ਬੁਲਾਰਿਆਂ ਨੇ ਉਹਨਾ ਦੀਆਂ ਯਾਦਾਂ ਸਾਂਝੀਆਂ ਕਰਕੇ ਉਨਾਂ ਨੂੰ ਯਾਦ ਕੀਤਾ|

Leave a Reply

Your email address will not be published. Required fields are marked *