ਜੈਮ ਪਬਲਿਕ ਸਕੂਲ ਵਿੱਚ ਰਾਸ਼ਟਰੀ ਵਾਤਾਵਰਨ ਜਾਗ੍ਰਿਤੀ ਸੈਮੀਨਾਰ

ਐਸ. ਏ. ਐਸ. ਨਗਰ 1 ਫਰਵਰੀ (ਸ.ਬ.) ਭਾਰਤ ਸਰਕਾਰ ਦੇ ਵਾਤਾਵਰਨ ਅਤੇ ਜੰਗਲਾਤ ਮੰਤਰਾਲਾ ਨਵੀਂ ਦਿੱਲੀ ਦੇ ਅਧੀਨ ਕੰਮ  ਕਰ ਰਹੇ ਪੰਜਾਬ ਰਾਜ ਕਾਉਂਸਿਲ ਫਾਰ ਸਾਇੰਸ ਐਂਡ ਟੈਕਨੌਲੋਜੀ ਚੰਡੀਗੜ੍ਹ ਨੇ ਜੈਮ ਪਬਲਿਕ ਸਕੂਲ ਮੁਹਾਲੀ ਵਿਖੇ ਸੈਮੀਨਾਰ ਕਰਵਾਇਆ| ਇਸ ਸੈਮੀਨਾਰ ਵਿੱਚ ਛੋਟੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਤਾਂ ਜੋ ਉਹ ਹੁਣੇ ਤੋਂ ਵਾਤਾਵਰਨ ਪ੍ਰਤੀ ਸੁਚੇਤ  ਹੋ ਜਾਣ| ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਪਹਿਲਾਂ ਜੰਗਲ ਬਹੁਤ ਹੁੰਦੇ ਸਨ| ਫੇਰ ਮੁਨੱਖ ਨੇ ਆਪਣੀਆਂ ਜਰੂਰਤਾਂ ਤੇ ਲਾਲਚ ਕਾਰਨ ਜੰਗਲਾਂ ਨੂੰ ਮਾਰੂਥਲ ਵਿੱਚ ਤਬਦੀਲ ਕਰ ਦਿੱਤਾ ਸਿੱਟੇ ਵਜੋਂ ਸੋਕੇ ਪੈ ਰਹੇ ਹਨ| ਇਸ ਸੰਬੰਧ ਵਿੱਚ ਲੇਖ ਲਿਖਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ                  ਗਏ| ਜੇਤੂਆਂ ਨੂੰ ਟਰਾਫੀਆਂ ਦਿੱਤੀਆਂ ਗਈਆਂ| ਦਵਾਈਆਂ ਵਜੋਂ ਵਰਤੇ ਜਾਣ ਵਾਲੇ ਬੂਟੇ ਸਕੂਲ ਨੂੰ ਦਾਨ ਵਿੱਚ ਦਿੱਤੇ ਗਏ| ਬੱਚਿਆਂ ਨੂੰ ‘ਹਰਾ ਪ੍ਰਸ਼ਾਦ ‘ ਦੇ ਤੌਰ ਤੇ ਬੂਟੇ ਵੰਡੇ ਗਏ| ਮੁੱਖ ਮਹਿਮਾਨ ਨੇ ਖੁਦ ਸਕੂਲ ਵਿੱਚ ਇਕ ਬੂਟਾ ਲਗਾਇਆ| ਅੰਤ ਪ੍ਰਿੰਸੀਪਲ ਮੈਮ ਆਰ ਬੂਵਨਾ ਨੇ ਆਏ ਮਹਿਮਾਨਾਂ ਦਾ ਧੰਨਵਾਦ                 ਕੀਤਾ|

Leave a Reply

Your email address will not be published. Required fields are marked *