ਜੈਮ ਪਬਲਿਕ ਸਕੂਲ ਵਿੱਚ ਸਿਹਤ ਰਿਪੋਰਟ ਪ੍ਰੋਗਰਾਮ ਕਰਵਾਇਆ

ਐਸ.ਏ.ਐਸ.ਨਗਰ, 23 ਦਸੰਬਰ (ਸ.ਬ.) ਜੈਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ2 ਦੇ 7ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੇ ਸਕੂਲ ਵਿੱਚ ਐਨ ਜੀ ਓ ਸ਼ਾਰਪ ਵੱਲੋਂ ਕਰਵਾਏ ਗਏ ਸਾਲਾਨਾ ਸਿਹਤ ਰਿਪੋਰਟ ਸਮਾਗਮ ਵਿੱਚ ਹਿੱਸਾ ਲਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਆਰ ਬੁਵਨਾ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਸਾਇੰਸ ਆਧਿਆਪਕਾਂ ਨੇ ਵਾਤਾਵਰਨ ਸੰਬੰਧੀ ਵਰਕਸ਼ਾਪ ਵਿੱਚ ਹਿੱਸਾ ਲਿਆ| ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਅਗਵਾਈ ਵਿੱਚ ਈ ਵੇਸਟਿੰਗ                  ਮੈਨੇਜਮੈਂਟ ਉਪਰ ਇਕ ਮਾਡਲ ਪੇਸ਼ ਕੀਤਾ| ਇਸ ਮੌਕੇ ਵਧੀਆ ਕਾਰੁਗਜਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ|

Leave a Reply

Your email address will not be published. Required fields are marked *