ਜੈਮ ਸਕੂਲ ਵਿਖੇ ਹੈਲੋਵੀਨ ਪਾਰਟੀ ਦਾ ਆਯੋਜਨ

ਐਸ.ਏ.ਐਸ.ਨਗਰ, 14 ਦਸੰਬਰ (ਸ.ਬ.) ਜੈਮ ਪਬਲਿਕ ਸਕੂਲ ਵੱਲੋਂ ਪ੍ਰੀ-ਪ੍ਰਾਈਮਰੀ ਜਮਾਤਾਂ ਦੇ ਬੱਚਿਆਂ ਲਈ ਹੈਲੋਵੀਨ ਪਾਰਟੀ ਦਾ ਪ੍ਰਬੰਧ ਕੀਤਾ ਗਿਆ, ਛੋਟੇ-ਛੋਟੇ ਬੱਚੇ ਭੂਤ, ਭੂਤਨੀਆਂ ਅਤੇ ਜਾਦੂਗਰ, ਜਾਦੂਗਰਨੀਆਂ ਦੇ ਭੇਸ ਵਿੱਚ ਆਏ| ਉਹ ਸਾਰੀਆਂ ਜਮਾਤਾਂ ਵਿੱਚ ਗਏ| ਵੱਡੀਆਂ ਜਮਾਤਾਂ ਦੇ ਬੱਚਿਆਂ ਨੂੰ ਜਦੋਂ ਉਹ ਡਰਾ ਰਹੇ ਸਨ ਤਾਂ ਉਨ੍ਹਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ ਇਸ ‘ਸ਼ਰਾਰਤ ਦਿਵਸ’ ਦੇ ਮੌਕੇ ਤੇ ਬੱਚਿਆਂ ਨੂੰ ਸ਼ਰਾਰਤਾਂ ਕਰਨ ਦੀ ਖੁੱਲ੍ਹ ਦਿੱਤੀ ਗਈ ਸੀ, ਇਸ ਲਈ ਉਹ ਅਤਿਅੰਤ ਖੁਸ਼ ਨਜ਼ਰ ਆ ਰਹੇ ਸਨ|

Leave a Reply

Your email address will not be published. Required fields are marked *