ਜੈਲਲਿਤਾ ਦੀ ਮੌਤ ਮਗਰੋ ਆਰ ਕੇ ਨਗਰ ਵਿੱਚ ਉਪਚੋਣ ਹੋਵੇਗੀ

ਚੇਨਈ, 24 ਦਸੰਬਰ (ਸ.ਬ.) ਜੈਲਲਿਤਾ ਵਲੋਂ ਤਾਮਿਲਨਾਡੂ ਦੀ ਮਰਹੂਮ ਮੁੱਖ ਮੰਤਰੀ ਜੈਲਲਿਤਾ ਵਲੋਂ ਆਰ. ਕੇ. (ਡਾ. ਰਾਧਾ ਕ੍ਰਿਸ਼ਣਨ) ਨਗਰ ਵਿਧਾਨਸਭਾ ਸੀਟ ਨੂੰ ਅੱਜ ਖਾਲੀ ਐਲਾਨ ਕਰ ਦਿੱਤੀ ਗਈ ਹੈ| ਵਿਧਾਨ ਸਭਾ ਪ੍ਰਧਾਨ ਪੀ ਧਨਪਾਲ ਵਲੋਂ ਜਾਰੀ ਇਕ ਬਿਆਨ ਮੁਤਾਬਕ ਡਾ. ਰਾਧਾ ਕ੍ਰਿਸ਼ਣਨ ਨਗਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਰਹੀ ਜੈਲਲਿਤਾ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਹੁਣ ਖਾਲੀ ਹੋ ਗਈ ਹੈ|
ਜ਼ਿਕਰਯੋਗ ਹੈ ਕਿ ਬੀਤੀ ਪੰਜ ਦਸੰਬਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਜੈਲਿਲਤਾ ਦਾ ਦਿਹਾਂਤ ਹੋ ਗਿਆ ਸੀ| ਉਹ 75 ਦਿਨਾਂ ਤੋਂ ਚੇਨਈ ਦੇ ਅਪੋਲੋ ਹਸਪਤਾਲ ਵਿੱਚ ਇਲਾਜ ਲਈ ਦਾਖਲ ਸੀ| ਨਿਯਮ ਮੁਤਾਬਕ ਕਿਸੇ ਵੀ ਵਿਧਾਇਕ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਉਨ੍ਹਾਂ ਦੀ ਵਿਧਾਨ ਸਭਾ ਸੀਟ ਲਈ 6 ਮਹੀਨੇ ਦੇ ਅੰਦਰ ਚੋਣਾਂ ਕਰਵਾਉਣੀਆਂ ਜ਼ਰੂਰੀ ਹੁੰਦੀਆਂ ਹਨ|

Leave a Reply

Your email address will not be published. Required fields are marked *