ਜੈਲਲਿਤਾ ਦੀ ਮੌਤ ਸੰਬੰਧੀ ਨਿਆਂਇਕ ਜਾਂਚ ਕਰਵਾਈ ਜਾਵੇਗੀ: ਪਨੀਰਸੇਲਵਮ

ਚੇਨਈ, 8 ਫਰਵਰੀ (ਸ.ਬ.) ਤਾਮਿਲਨਾਡੂ ਦੇ ਕਾਰਜ ਵਾਹਕ ਮੰਤਰੀ ਓ ਪਨੀਰਸੇਲਵਮ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਮਾਮਲੇ ਦੀ ਨਿਆਇਕ ਜਾਂਚ ਕਰਵਾਈ            ਜਾਵੇਗੀ| ਸ਼੍ਰੀ ਪਨੀਰਸੇਲਵਮ ਨੇ ਇਥੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨੂੰ ਕਿਹਾ ਕਿ ਜੈਲਲਿਤਾ ਦੀ ਮੌਤ ਨੂੰ ਲੈ ਕੇ ਲੋਕਾਂ ਵਿੱਚ ਜੋ ਸ਼ੱਕ ਹੈ ਉਸ ਨੂੰ ਦੂਰ ਕਰਨ ਲਈ ਇਹ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਇਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਮੌਤ ਦੇ ਮਾਮਲੇ ਦੀ ਨਿਆਇਕ ਜਾਂਚ ਕਰਵਾਈ            ਜਾਵੇਗੀ| ਜ਼ਿਕਰਯੋਗ ਹੈ ਕਿ ਜੈਲਲਿਤਾ ਦਾ 5 ਦਸੰਬਰ 2016 ਨੂੰ ਅਪੋਲੋ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ| ਜਿਥੇ ਉਹ 75 ਦਿਨਾਂ ਤੱਕ ਦਾਖਲ ਰਹੀ ਸੀ| ਸ਼੍ਰੀ ਪਨੀਰਸੇਲਵਮ ਨੇ ਕਿਹਾ ਕਿ ਜਾਂਚ ਕਮਿਸ਼ਨ ਦਾ ਗਠਨ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਜਾਂਚ ਤੋਂ ਬਾਅਦ ਹੀ ਸੱਚਾਈ ਸਾਰਿਆਂ ਸਾਹਮਣੇ ਆਏਗੀ|

Leave a Reply

Your email address will not be published. Required fields are marked *