ਜੈਵਿਕ ਉਤਪਾਦਾਂ ਦੇ ਵਿਕਰੀ ਕੇਂਦਰ ਵਿੱਚ ਲੋਕਾਂ ਵੱਲੋਂ ਵਸਤਾਂ ਦੀ ਖਰੀਦੋ ਫਰੋਖਤ ਲਈ ਉਤਸ਼ਾਹ

ਐਸ.ਏ.ਐਸ.ਨਗਰ,30 ਜੂਨ (ਸ.ਬ.) ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਅਤੇ ਕਿਸਾਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਨ ਲਈ  ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਦੇ ਵਿਸ਼ੇਸ ਯਤਨਾਂ ਸਦਕਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੋਲੇ ਗਏ ਜੈਵਿਕ ਉਤਪਾਦਾਂ ਦੇ ਵਿਕਰੀ               ਕੇਂਦਰ  ਵਿੱਚ ਆਮ ਲੋਕਾਂ ਵੱਲੋਂ ਜੈਵਿਕ ਵਸਤਾਂ ਖਰੀਦਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਅਤੇ  ਲੋਕ ਜੈਵਿਕ ਉਤਪਾਦਾਂ ਦੀ ਜਮ ਕੇ ਖਰੀਦੋ ਫਰੋਖਤ  ਕਰ ਰਹੇ ਹਨ|
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਗਰਾਊਂਡ ਫਲੋਰ ਦੇ ਕਮਰਾ ਨੰਬਰ 123 ਵਿਖੇ ਹਰ ਸੁੱਕਰਵਾਰ ਨੂੰ ਦੁਪਿਹਰ 01:00 ਵਜੇ ਤੋਂ ਸ਼ਾਮ 06:00 ਵਜੇ ਤੱਕ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਖੋਲੇ ਕੇਂਦਰ ਵਿੱਚ ਜ਼ਿਲ੍ਹੇ ਦੇ ਕਿਸਾਨ (ਜੋ ਕਿ ਜੈਵਿਕ ਖੇਤੀ ਕਰਦੇ ਹਨ) ਦੇ ਉਤਪਾਦਾਂ ਲਈ ਇਹ ਵਿਕਰੀ ਕੇਂਦਰ ਕਿਸਾਨਾਂ ਨੂੰ ਆਪਣੇ ਜੈਵਿਕ ਉਤਪਾਦਾਂ ਦੀ ਵਿਕਰੀ ਲਈ ਵਰਦਾਨ ਸਾਬਤ ਹੋਣ ਲੱਗਾ ਹੈ ਅਤੇ ਕਿਸਾਨਾਂ ਨੂੰ ਮੰਡੀ ਕਰਨ ਦੀ ਸਹੂਲਤ ਮਿਲਣ ਨਾਲ ਉਨ੍ਹਾਂ ਦੇ ਚਿਹਰਿਆਂ ਤੇ ਰੌਣਕਾਂ ਵੇਖਣ ਨੂੰ ਮਿਲੀਆਂ|  ਹੁਣ ਇਸ ਵਿਕਰੀ ਕੇਂਦਰ ਵਿਚ ਜੈਵਿਕ ਸਬਜੀਆਂ, ਹਲਦੀ, ਸ਼ਹਿਦ, ਦਲੀਆ,  ਕਣਕ, ਮੱਕੀ ਦੀਆਂ ਸੇਮੀਆਂ, ਆਟਾ, ਸੱਕਰ ਦੀ ਬਰਫੀ, ਚੀਨੀ ਦੀ ਬਰਫੀ, ਹਲਦੀ, ਸੋਇਆਬੀਨ, ਚਾਵਲ, ਗੁੜ, ਸੱਕਰ, ਆਦਿ ਦੇ ਨਾਲ ਨਾਲ ਚੈਰੀ, ਸ਼ੁੱਧ ਦੁੱਧ ਦੀਆਂ ਤਿਆਰ ਕੀਤੀਆਂ ਵਸਤਾਂ ਵੀ ਵਿਕਰੀ ਲਈ ਆਉਣ ਲੱਗ ਪਈਆਂ ਹਨ|
ਵਿਕਰੀ ਕੇਂਦਰ ਵਿੱਚ ਝੰਜੇੜੀ ਪਿੰਡ ਦੇ ਕਿਸਾਨ ਗੁਰਪ੍ਰਕਾਸ ਸਿੰਘ ਜਿਹੜੇ ਕਿ ਜੈਵਿਕ ਖੇਤੀ ਕਰਦੇ ਹਨ, ਇਸ ਤੋਂ ਪਹਿਲਾਂ ਉਹ ਰਿਵਾਇਤੀ ਫਸਲਾਂ ਦੀ ਕਾਸਤ ਕਰਦੇ ਸਨ, ਪ੍ਰੰਤੂ ਫਸਲੀ ਵਿਭੰਨਤਾਂ ਤਹਿਤ ਉਨ੍ਹਾਂ ਨੇ ਜੈਵਿਕ ਖੇਤੀ ਨੂੰ ਪਹਿਲ ਦਿੱਤੀ ਅਤੇ ਉਨ੍ਹਾਂ ਵੱਲੋਂ ਜੈਵਿਕ ਸਬਜੀਆਂ, ਪਿਆਜ, ਬਾਸਮਤੀ ਝੋਨੇ ਦੀ ਕਾਸਤ ਕੀਤੀ ਜਾਂਦੀ ਹੈ| ਇਸੇ ਤਰ੍ਹਾਂ ਰਾਮਪੁਰ ਸੈਣੀਆਂ ਦੇ ਨੌਜਵਾਨ ਕਿਸਾਨ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਵਿਕਰੀ ਕੇਂਦਰ ਵਿੱਚ ਉਨ੍ਹਾਂ ਨੂੰ ਆਪਣੇ ਜੈਵਿਕ ਉਤਪਾਦਾਂ ਨੂੰ ਵੇਚਣ ਲਈ ਆਸਾਨੀ ਹੋਈ ਹੈ ਜਿਸ ਨਾਲ ਉੁਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ| ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਵਿਕਰੀ ਕੇਂਦਰ ਵਿੱਚ ਆ ਕੇ ਕਿਸਾਨਾਂ  ਵੱਲੋਂ ਪੈਦਾ ਕੀਤੀਆਂ ਜੈਵਿਕ ਫਸਲਾਂ ਸਬਜੀਆਂ ਆਦਿ ਨੂੰ ਦੇਖਣਾਂ ਚਾਹੀਦਾ ਹੈ ਤਾਂ ਜੋ ਉਹ ਵੀ ਜੈਵਿਕ ਉਤਪਾਦਾਂ ਰਾਹੀਂ ਆਪਣੀ ਆਮਦਨ ਵਿੱਚ ਵਾਧਾ ਕਰ ਸਕਣ|

Leave a Reply

Your email address will not be published. Required fields are marked *