ਜੈਸ਼-ਏ-ਮੋਹਮਦ ਦਾ ਅੱਤਵਾਦੀ ਨੂਰ ਮੋਹਮਦ ਮੁਕਾਬਲੇ ਵਿੱਚ ਹਲਾਕ

ਸ਼੍ਰੀਨਗਰ, 26 ਦਸੰਬਰ (ਸ.ਬ.) ਜੈਸ਼-ਏ-ਮੋਹਮਦ ਦੇ ਇਕ ਲੋੜੀਂਦੇ ਅੱਤਵਾਦੀ ਨੂਰ ਮੋਹਮਦ ਤੰਤਰੀ ਨੂੰ ਸੁਰੱਖਿਆ ਬਲਾਂ ਨੇ ਅੱਜ ਪੁਲਵਾਮਾ ਜ਼ਿਲ੍ਹੇ ਵਿੱਚ ਹੋਏ ਮੁਕਾਬਲੇ ਵਿੱਚ ਮਾਰ ਦਿੱਤਾ| ਮਿਲੀ ਸੂਚਨਾ ਦੇ ਆਧਾਰ ਤੇ ਜੰਮੂ-ਕਸ਼ਮੀਰ ਪੁਲੀਸ ਦੇ ਇਕ ਦਸਤੇ ਨੇ ਪੁਲਵਾਮਾ ਦੇ ਸਮਬੂਰਾ ਇਲਾਕੇ ਵਿੱਚ ਇਕ ਮਕਾਨ ਨੂੰ ਘੇਰਿਆ| ਸ਼ੱਕ ਸੀ ਕਿ ਜੈਸ਼-ਏ-ਮੋਹਮਦ ਦੇ ਦੋ ਅੱਤਵਾਦੀ ਇਸ ਮਕਾਨ ਵਿੱਚ ਛੁੱਪੇ ਹੋਏ ਹਨ| ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਤੰਤਰੀ ਮਾਰਿਆ ਗਿਆ ਜਦੋਂਕਿ ਦੂਜੇ ਅੱਤਵਾਦੀ ਦੀ ਮੌਜੂਦਗੀ ਦੇ ਸੰਬੰਧ ਵਿੱਚ ਕੋਈ ਸੂਚਨਾ ਨਹੀਂ ਹੈ|
ਤੰਤਰੀ ਸਾਲ 2015 ਤੋਂ ਪੈਰੋਲ ਤੇ ਸੀ| ਉਹ ਇਸ ਸਾਲ ਦੇ ਸ਼ੁਰੂ ਵਿੱਚ ਸ਼੍ਰੀਨਗਰ ਹਵਾਈ ਅੱਡੇ ਤੇ ਹੋਏ ਇਕ ਆਤਮਘਾਤੀ ਹਮਲੇ ਦਾ ਮਾਸਟਰ ਮਾਇੰਡ ਸੀ| ਦੱਖਣੀ ਕਸ਼ਮੀਰ ਦੇ ਤ੍ਰਾਲ ਇਲਾਕੇ ਦੇ ਰਹਿਣ ਵਾਲੀ ਤੰਤਰੀ ਦੀ ਮੌਤ ਨੂੰ ਅੱਤਵਾਦੀ ਗੁਟ ਜੈਸ਼-ਏ-ਮੋਹਮਦ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ| ਦੱਖਣੀ ਅਤੇ ਮੱਧ ਕਸ਼ਮੀਰ ਵਿੱਚ ਜੈਸ਼-ਏ-ਮੋਹਮਦ ਨੂੰ ਮੁੜ ਜੀਵਿਤ ਕਰਨ ਵਿੱਚ ਤੰਤਰੀ ਦੀ ਵੱਡੀ ਭੂਮਿਕਾ ਸੀ|

Leave a Reply

Your email address will not be published. Required fields are marked *