ਜੈਸਲਮੇਰ ਵਿੱਚ ਪਟੜੀ ਤੋਂ ਉਤਰੇ ਰਾਨੀਖੇਤ ਐਕਸਪ੍ਰੈਸ ਦੇ 10 ਡੱਬੇ

ਨਵੀਂ ਦਿੱਲੀ, 21 ਜਨਵਰੀ (ਸ.ਬ.) ਰਾਜਸਥਾਨ ਦੇ ਜੈਸਲਮੇਰ ਵਿੱਚ ਇਕ ਟ੍ਰੇਨ ਹਾਦਸੇ ਦੀ ਖਬਰ ਸਾਹਮਣੇ ਆਈ ਹੈ| ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਕਾਠਗੋਦਾਮ    ਰਾਨੀਖੇਤ ਐਕਸਪ੍ਰੈਸ ਦੇ 10 ਡੱਬੇ ਪਟੜੀ ਤੋਂ ਉਤਰ ਗਏ| ਫਿਲਹਾਲ ਘਟਨਾ ਦੇ ਕਾਰਨ ਦਾ ਪਤਾ ਨਹੀਂ ਚੱਲ ਸਕਿਆ ਹੈ|
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ 11 ਵਜ ਕੇ 16 ਮਿੰਟ ਤੇ ਜੋਧਪੁਰ ਸੈਕਸ਼ਨ ਦੇ ਥਿਆਤ ਹਮੀਰਾ ਸਟੇਸ਼ਨ ਦੇ ਕੋਲ 10 ਡੱਬੇ ਪਟੜੀ ਤੋਂ ਉਤਰ ਗਏ| ਘਟਨਾ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ| ਘਟਨਾ ਦੀ ਜਾਣਕਾਰੀ ਮਿਲਦੇ ਹੀ ਜੋਧਪੁਰ ਤੋਂ ਆਫਤ ਰਾਹਤ ਟ੍ਰੇਨ ਘਟਨਾ ਸਥਾਨ ਲਈ ਰਵਾਨਾ ਕੀਤੀ ਗਈ, ਜਦੋਂਕਿ ਇਸ ਹਾਦਸੇ ਵਿੱਚ ਕਿਸੇ ਵੀ ਮੌਤ ਦੀ ਸੂਚਨਾ ਪ੍ਰਾਪਤ ਨਹੀਂ ਹੋਈ ਹੈ|
ਜਾਣਕਾਰੀ ਮੁਤਾਬਕ ਇਹ ਟ੍ਰੇਨ 11.03 ਵਜੇ ਥਿਆਤ ਹਮੀਰਾ ਤੋਂ ਰਵਾਨਾ ਕੀਤੀ ਗਈ ਸੀ| ਹਾਦਸੇ ਤੇ ਕੰਟਰੋਲ ਰੂਮ ਤੋਂ ਅਧਿਕਾਰੀਆਂ ਨੇ ਨਿਗਾਹ ਰੱਖੀ ਹੋਈ ਸੀ| ਦੁਰਘਟਨਾ ਵਾਲਾ ਸਥਾਨ ਜੈਸਲਮੇਰ ਤੋਂ 19 ਕਿ.ਮੀ. ਪਹਿਲਾ ਸੀ|

Leave a Reply

Your email address will not be published. Required fields are marked *