ਜੈੱਮ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਰੁੱਖ ਲਾਗਓ ਰੈਲੀ ਦਾ ਆਯੋਜਨ

ਐਸ  ਏ ਐਸ ਨਗਰ, 15 ਜੁਲਾਈ (ਸ.ਬ.) ਜੈੱਮ ਪਬਲਿਕ ਸਕੂਲ, ਫੇਜ਼ 3ਬੀ2 ਦੇ ਬੱਚਿਆਂ ਨੇ ਰੁੱਖਾਂ ਦੇ ਮਹੱਤਵ ਨੂੰ ਸਮਝਦੇ ਹੋਏ ਆਪਣੇ ਸਕੂਲ ਵਿੱਚ ਅਤੇ ਲੋਕਾਂ ਦੇ ਘਰ ਜਾ ਕੇ ਬੂਟੇ            ਲਗਾਏ| ਉਨ੍ਹਾਂ ਨੇ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਆ ਕਿ ਜੇ ਰੁੱਖ ਹਨ ਤਾਂ ਸੁੱਖ ਹਨ| ‘ਰੁੱਖ ਲਗਾਓ’, ‘ਧਰਤੀ  ਬਚਾਓ’ ਰੁੱਖ ਧਰਤੀ ਮਾਂ ਦੇ ਪੁੱਤਰ ਹਨ| ਧਰਤੀ ਤੋਂ ਉਸਦੇ ਪੁੱਤਰ ਨਾ ਖੋਵੋ| ਆਦਿ ਨਾਹਰੇ ਬੱਚਿਆਂ ਦੁਆਰਾ ਲਗਾਏ ਗਏ| ਉਨ੍ਹਾਂ ਨੇ ਵਾਅਦਾ ਕੀਤਾ ਕਿ ਜਿੱਥੇ ਉਹ ਬੱਚਿਆਂ ਦੁਆਰਾ ਲਗਾਏ ਬੂਟਿਆਂ ਦੀ ਸਾਂਭ-ਸੰਭਾਲ ਕਰਨਗ, ਉੱਥੇ ਖੁਦ ਵੀ ਵੱਧ ਚੜ੍ਹ ਕੇ ਬੂਟੇ ਲਗਾਉਣਗੇ ਅਤੇ ਆਪਣੇ ਆਲਾ-ਦੁਆਲਾ ਮਹਿਕਾਉਣਗੇ ਅਤੇ ਹਰਿਆ-ਭਰਿਆ ਬਣਾਉਣਗੇ|

Leave a Reply

Your email address will not be published. Required fields are marked *