ਜੈੱਮ ਪਬਲਿਕ ਸਕੂਲ ਦੇ ਬੱਚਿਆਂ ਵੱਲੋਂ ਨੁਕੜ ਨਾਟਕ ਦਾ ਆਯੋਜਨ

ਐਸ.ਏ.ਐਸ.ਨਗਰ, 21 ਜਨਵਰੀ (ਸ.ਬ.) ਜੈਮ ਪਬਲਿਕ ਸਕੂਲ ਦੀ ਅੱਠਵੀ ਕਲਾਸ ਦੇ 20 ਬੱਚਿਆਂ ਨੇ ਅੱਜ ਫੇਜ਼-3ਬੀ2 ਦੀ ਮਾਰਕੀਟ ਵਿੱਚ ਚੌਣਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਨੁਕੜ ਨਾਟਕ ਪੇਸ਼ ਕੀਤਾ| ਸਰਦੀ ਦੇ ਮੌਸਮ ਦੇ ਬਾਵਜੂਦ ਸਕੂਲ ਦੇ ਬੱਚਿਆਂ ਨੇ ਮੈਡਮ ਸ੍ਰੀ ਮਤੀ ਪਰਮਜੀਤ ਕੌਰ ਮਾਨ ਦੀ ਅਗਵਾਈ ਵਿੱਚ ਇਸ ਨਾਟਕ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ|  ਇਸ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ ਅਤੇ ਸੁਚੇਤ ਕੀਤਾ ਗਿਆ ਕਿ ਹਮੇਸ਼ਾ ਆਪਣੀ ਵੋਟ ਸਹੀ ਉਮੀਦਵਾਰ ਨੂੰ ਹੀ ਪਾਈ ਜਾਵੇ| ਇਸ ਮੌਕੇ ‘ਨੋਟਾ’ ਬਾਰੇ ਵੀ ਜਾਣਕਾਰੀ ਦਿੱਤੀ ਗਈ|
ਇਸ ਨਾਟਕ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜੇ ਉਹਨਾਂ ਨੂੰ ਕੋਈ ਵੀ ਉਮੀਦਵਾਰ ਸਹੀ ਨਹੀਂ ਲੱਗਦਾ ਤਾਂ ਉਹ ਵੋਟਿੰਗ ਮਸ਼ੀਨ ਉਪਰ ‘ਨੋਟਾ’ ਦਾ ਬਟਨ ਦਬਾਉਣ|

Leave a Reply

Your email address will not be published. Required fields are marked *