ਜੈੱਮ ਪਬਲਿਕ ਸਕੂਲ ਵਿੱਚ ਪ੍ਰਦਰਸ਼ਨੀ ਲਗਾਈ

ਐਸ ਏ ਐਸ ਨਗਰ, 14 ਨਵੰਬਰ  (ਸ.ਬ.) ਜੈੱਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ 3 ਬੀ 2 ਮੁਹਾਲੀ ਵਿੱਚ ਵੱਖ ਵੱਖ ਵਿਸ਼ਿਆਂ ਤੇ ਪ੍ਰਦਰਸ਼ਨੀ ਲਗਾਈ ਗਈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਆਰ ਬੂਵਨਾ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਉਦਘਾਟਨ ਸਕੂਲ ਦੇ ਡਾਇਰੈਕਟਰ ਸ੍ਰੀ ਐਚ ਐਸ ਮਿੱਢਾ ਅਤੇ ਸ੍ਰੀਮਤੀ ਮਿੱਢਾ ਨੇ ਕੀਤਾ| ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ ਨਾਲ ਸਬੰਧਿਤ ਮਾਡਲ ਬਣਾਏ| ਇਸ ਮੌਕੇ ਮੌਲਿਕ ਰਚਨਾ, ਕੁਇਜ, ਰੇਡੀਓ ਸ਼ੋ, ਸੋਲੋ ਗੀਤ ਅਤੇ ਡਾਂਸ ਮੁਕਾਬਲੇ ਵੀ ਕਰਵਾਏ ਗਏ| ਇਸ ਮੌਕੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਵਿਅੰਜਣ ਬਣਾਏ ਅਤੇ ਖੇਡਾਂ ਵਿਚ ਹਿੱਸਾ ਲਿਆ| ਛੋਟੇ ਬੱਚਿਆਂ ਲਈ ਝੂਲੇ ਲਗਾਏ ਗਏ| ਸੀਨੀਅਰ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ| ਇਸ ਮੌਕੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ|

Leave a Reply

Your email address will not be published. Required fields are marked *