ਜੈੱਮ ਪਬਲਿਕ ਸਕੂਲ ਵਿੱਚ ਫਰੈਸ਼ਰਜ਼ ਪਾਰਟੀ ਦਾ ਆਯੋਜਨ

ਐਸ ਏ ਐਸ ਨਗਰ, 17 ਜੁਲਾਈ (ਸ.ਬ.) ਜੈੱਮ ਪਬਲਿਕ ਸਕੂਲ ਫੇਜ਼-3ਬੀ-2 ਦੇ ਬਾਰਵੀਂ ਜਮਾਤ ਦੇ ਬੱਚਿਆਂ ਨੇ ਗਿਆਰਵੀਂ ਜਮਾਤ ਦੇ ਬੱਚਿਆਂ ਨੂੰ ਜੀ ਆਇਆ ਨੂੰ ਕਹਿਣ ਲਈ ਫਰੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ| ਬਾਰਵੀਂ ਜਮਾਤ  ਦੇ ਬੱਚਿਆਂ ਨੇ ਗਿਆਰਵੀਂ ਜਮਾਤ ਦੇ ਨਵੇਂ ਬੱਚਿਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ| ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ|   ਫੇਰ ਪ੍ਰਸ਼ਨਾਂ-ਉੱਤਰਾਂ ਦਾ ਦੌਰ ਚੱਲਿਆ ਅਤੇ ਮਿਸਟਰ ਫਰੈਸ਼ਰ ਕਰਨਜੀਤ ਸਿੰਘ ਨੂੰ ਚੁਣਿਆ ਗਿਆ ਅਤੇ ਮਿਸ ਫਰੈਸ਼ਰ ਦਾ ਖਿਤਾਬ ਗੌਰੀ ਸਿੰਘ ਨੂੰ ਮਿਲਿਆ| ਮਿਸਟਰ ਵੈੱਲ ਡਰੈੱਸਡ ਹਰਮਨਜੀਤ ਸਿੰਘ ਨੂੰ ਚੁਣਿਆ ਗਿਆ ਅਤੇ ਮਿਸ ਵੈੱਲ ਡਰੈੱਸਡ ਮਨਪ੍ਰੀਤ ਕੌਰ ਨੂੰ ਚੁਣਿਆ ਗਿਆ|
ਪ੍ਰਿੰਸੀਲਪ ਮੈਮ ਆਰ ਬੂਵਨਾ ਅਤੇ ਡਾਇਰੈਕਟਰ ਸਰ ਨੇ ਬੱਚਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ|

Leave a Reply

Your email address will not be published. Required fields are marked *