ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿੱਚ ਤਾਇਨਾਤ ਨੈਸ਼ਨਲ ਗਾਰਡ ਦੇ 100 ਤੋਂ ਵੱਧ ਜਵਾਨ ਕੋਰੋਨਾ ਪਾਜ਼ੀਟਿਵ

ਵਾਸ਼ਿੰਗਟਨ, 23 ਜਨਵਰੀ (ਸ.ਬ.) ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਦੌਰਾਨ ਰਾਜਧਾਨੀ ਵਿੱਚ ਤਾਇਨਾਤ 100-200 ਨੈਸ਼ਨਲ ਗਾਰਡ ਦੇ ਜਵਾਨ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ। ਰਿਪੋਰਟ ਮੁਤਾਬਿਕ ਕੋਰੋਨਾ ਪਾਜ਼ੀਟਿਵ ਜਵਾਨਾਂ ਦਾ ਇਹ ਅੰਕੜਾ ਇਸਤੋਂ ਵੀ ਜ਼ਿਆਦਾ ਹੋ ਸਕਦਾ ਹੈ। ਸਹੁੰ ਚੁੱਕ ਸਮਾਗਮ ਦੇ ਮੱਦੇਨਜ਼ਰ ਵਾਸ਼ਿੰਗਟਨ ਡੀ. ਸੀ. ਵਿੱਚ ਕਰੀਬ 26 ਹਜ਼ਾਰ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਸੀ।

ਅਮਰੀਕੀ ਸਰਕਾਰ ਵੱਲੋਂ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਾਜਧਾਨੀ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸਖਤੀ ਕੀਤੀ ਗਈ ਸੀ। ਦਰਅਸਲ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ 6 ਜਨਵਰੀ ਨੂੰ ਕੈਪੀਟਲ ਬੀਲਡਿੰਗ ਉੱਤੇ ਕੀਤੇ ਗਏ ਹਮਲੇ ਨੂੰ ਵੇਖਦੇ ਹੋਏ ਸੁਰੱਖਿਆ ਵਧਾਈ ਗਈ ਸੀ। ਦੂਜੇ ਪਾਸੇ ਰਾਸ਼ਟਰਪਤੀ ਬਾਈਡੇਨ ਨੇ ਕੋਰੋਨਾ ਵਾਇਰਸ ਉੱਤੇ ਲਗਾਮ ਲਈ ਅਮਰੀਕੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ 100 ਦਿਨ ਮਾਸਕ ਪਾਉਣਗੇ। ਇਸਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਬਾਈਡੇਨ ਨੇ ਕਿਹਾ ਕਿ ਮਾਹਿਰਾਂ ਦਾ ਮੰਣਨਾ ਹੈ ਕਿ ਹੁਣ ਤੋਂ ਲੈ ਕੇ ਅਪ੍ਰੈਲ ਤੱਕ ਮਾਸਕ ਪਾਉਣ ਨਾਲ ਅਸੀਂ 50 ਹਜ਼ਾਰ ਤੋਂ ਜ਼ਿਆਦਾ ਜ਼ਿੰਦਗੀਆਂ ਬਚਾ ਸਕਦੇ ਹਾਂ ਤਾਂ ਮੈਂ ਹਰ ਅਮਰੀਕੀ ਨੂੰ ਕਹਿੰਦਾ ਹਾਂ ਕਿ ਅਗਲੇ 100 ਦਿਨ ਤੱਕ ਮਾਸਕ ਜ਼ਰੂਰ ਲਗਾਓ।

Leave a Reply

Your email address will not be published. Required fields are marked *