ਜੋਤੀ ਸਰੂਪ ਕੰਨਿਆ ਆਸ਼ਰਮ ਵਿਖੇ ਫਲ ਅਤੇ ਸਬਜੀਆਂ ਦਿੱਤੀਆਂ

ਕੁਰਾਲੀ, 20 ਜੂਨ (ਸ.ਬ.) ਲੋਕ ਭਲਾਈ ਕੰਮਾਂ ਵਿੱਚ ਮੋਹਰੀ ਸੰਸਥਾ ਯੂਥ ਆਫ ਪੰਜਾਬ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਤੇ ਜੋਤੀ ਸਰੂਪ ਕੰਨਿਆ ਆਸ਼ਰਮ ਵਿਖੇ ਫਲ ਅਤੇ ਸਬਜੀਆਂ ਤੇ ਹੋਰ ਖਾਣ ਪੀਣ ਦਾ ਸਾਮਾਨ ਦਿੱਤਾ ਗਿਆ| ਸੰਸਥਾ ਦੇ ਪ੍ਰਧਾਨ ਰਮਾਕਾਂਤ ਕਾਲੀਆ ਨੇ ਦੱਸਿਆ ਕਿ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਦ ਦੀ ਅਗਵਾਈ ਵਿੱਚ ਆਸ਼ਰਮ ਵਿੱਚ ਰਹਿੰਦੀਆਂ ਬੱਚੀਆਂ ਲਈ ਕੇਲੇ, ਸੇਬ, ਕਣਕ, ਆਟਾ, ਪਿਆਜ, ਸਬਜੀਆਂ, ਬਿਸਕੁਟ ਆਦਿ ਸਾਮਾਨ ਦਿੱਤਾ ਗਿਆ| ਇਸ ਮੌਕੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਾਨੂੰ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਤੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਤੇ ਆਸ਼ਰਮਾਂ ਵਿੱਚ ਰਹਿੰਦੇ ਲੋੜਵੰਦ ਪ੍ਰਾਣੀਆਂ ਨਾਲ ਮਿਲ ਕੇ ਦਿਹਾੜੇ ਮਨਾਉਣੇ ਚਾਹੀਦੇ ਹਨ ਤੇ ਬਣਦਾ ਯੋਗਦਾਨ ਦੇ ਕੇ ਦੁੱਖ ਦਰਦ ਵੰਡਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਇਨ੍ਹਾਂ ਬੇਸਹਾਰਾ ਬੱਚਿਆਂ ਦੀ ਮਦਦ ਕਰਕੇ ਮਦਦਗਾਰ ਬਣਨਾ ਹੀ ਅਸਲ ਖੁਸ਼ੀ ਹੈ| ਇਸ ਮੌਕੇ ਸਰਪੰਚ ਰਵਿੰਦਰ ਸਿੰਘ ਅਤੇ ਸੰਸਥਾ ਦੇ ਮੁੱਖੀ ਡਾ. ਹਰਵਿੰਦਰ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *