ਜੋਤੀ ਸਰੂਪ ਕੰਨਿਆ ਟਰੱਸਟ ਵਿਖੇ ਦਾਖ਼ਲ ਕਰਵਾਈ ਲਾਵਾਰਿਸ ਹਾਲਤ ਵਿੱਚ ਮਿਲੀ ਬੱਚੀ

ਐਸ.ਏ.ਐਸ. ਨਗਰ, 16 ਅਪ੍ਰੈਲ (ਸ.ਬ.) ਸੈਕਟਰ-39 ਚੰਡੀਗੜ੍ਹ ਨੇੜਿਓਂ ਸੜਕ ਕਿਨਾਰੇ ਲਾਵਾਰਸ ਹਾਲਤ ਵਿੱਚ ਮਿਲੀ ਬੱਚੀ (ਉਮਰ ਲਗਭਗ 6-7 ਦਿਨ) ਨੂੰ ਇੱਕ ਵਿਅਕਤੀ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਟਰੱਸਟ ਵਿੱਚ ਦਾਖਿਲ ਕਰਵਾਇਆ ਗਿਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਐਸ.ਏ.ਐਸ. ਨਗਰ ਸ. ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਥਾਣਾ ਖਰੜ ਵਿਖੇ ਡੀ.ਡੀ.ਆਰ. ਨੰਬਰ 027 ਮਿਤੀ 05.04.2018 ਦਰਜ ਹੈ| ਉਨ੍ਹਾਂ ਕਿਹਾ ਕਿ ਇਸ ਬੱਚੀ ਦੇ ਵਾਰਸ ਇੱਕ ਮਹੀਨੇ ਦੇ ਅੰਦਰ ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਐਸ.ਏ.ਐਸ.ਨਗਰ ਨਾਲ ਸੰਪਰਕ ਕਰ ਸਕਦੇ ਹਨ| ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਬੱਚੀ ਦੀ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ, ਨਵੀਂ ਦਿੱਲੀ ਦੀਆਂ ਗਾਈਡਲਾਈਨਜ਼ ਗਵਰਨਿੰਗ ਅਡਾਪਸ਼ਨ ਆਫ਼ ਚਿਲਡਰਨ, 2017 ਮੁਤਾਬਕ ਅਡਾਪਸ਼ਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ|

Leave a Reply

Your email address will not be published. Required fields are marked *