ਜੋਧਪੁਰ ਵਿੱਚ ਇਕ ਟਰੱਕ ਵਿੱਚੋਂ 24 ਲੱਖ ਦੇ ਨਵੇਂ ਨੋਟਾਂ ਸਮੇਤ 35 ਲੱਖ ਰੁਪਏ ਬਰਾਮਦ

ਰਾਜਸਥਾਨ, 21 ਦਸੰਬਰ (ਸ.ਬ.) ਜੋਧਪੁਰ ਵਿੱਚ ਚੈਕਿੰਗ ਦੌਰਾਨ 35 ਲੱਖ ਰੁਪਏ ਨਕਦ ਬਰਾਮਦ ਹੋਏ ਹਨ| ਬਰਾਮਦ ਕੀਤੇ ਗਏ 35 ਲੱਖ ਦੀ ਰਾਸ਼ੀ ਵਿੱਚ 24 ਲੱਖ ਦੇ ਨਵੇਂ ਨੋਟ ਸ਼ਾਮਲ ਹਨ| ਨੋਟਬੰਦੀ ਦੇ ਦੌਰ ਵਿੱਚ ਲਗਾਤਾਰ ਹੋ ਰਹੀ ਛਾਪੇਮਾਰੀ ਵਿੱਚ ਹੁਣ ਤੱਕ ਕਰੋੜਾਂ ਦੀ ਰਾਸ਼ੀ ਜ਼ਬਤ ਹੋ ਚੁਕੀ ਹੈ| ਨਾਲ ਹੀ ਭਾਰੀ ਮਾਤਰਾ ਵਿੱਚ ਕਈ ਕਿਲੋ ਦਾ ਸੋਨਾ ਵੀ ਹੱਥ ਲੱਗਾ ਹੈ| ਨੋਟਬੰਦੀ ਦੇ ਬਾਅਦ ਤੋਂ ਹੀ ਲਗਾਤਾਰ ਛਾਪੇਮਾਰੀ ਹੋ ਰਹੀ ਹੈ| ਧਨਸੇਠਾਂ ਨੂੰ ਹੁਣ ਆਪਣੇ ਪੈਸੇ ਲੁਕਾਉਣ ਵਿੱਚ ਕਾਫੀ ਪਰੇਸ਼ਾਨੀ ਹੋ ਰਹੀ ਹੈ ਤਾਂ ਉੱਥੇ ਹੀ ਹੁਣ ਤੱਕ ਕਈ ਬੈਂਕਾਂ ਦੇ ਅਧਿਕਾਰੀਆਂ ਦੀ ਗ੍ਰਿਫਤਾਰੀ ਹੋ ਚੁਕੀ ਹੈ|

Leave a Reply

Your email address will not be published. Required fields are marked *