ਜੋਧਪੁਰ ਹਾਈਕੋਰਟ ਨੇ ਕਾਲਾ ਹਿਰਨ ਸ਼ਿਕਾਰ ਕੇਸ ਵਿਚ ਸਲਮਾਨ ਖਾਨ ਨੂੰ ਕੀਤਾ ਬਰੀ

ਮੁੰਬਈ, 25 ਜੁਲਾਈ (ਸ.ਬ.) ਚਿੰਕਾਰਾ ਕੇਸ ਦਾ ਫੈਸਲਾ ਆ ਗਿਆ ਹੈ, ਜਿਸ ਵਿਚ ਜੋਧਪੁਰ ਹਾਈਕੋਰਟ ਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਕਾਲਾ ਹਿਰਨ ਸ਼ਿਕਾਰ ਕੇਸ ਵਿਚ ਬਰੀ ਕਰ ਦਿੱਤਾ ਹੈ| ਜਾਣਕਾਰੀ ਅਨੁਸਾਰ ਸਲਮਾਨ ਨੇ ਸੈਸ਼ਨ ਕੋਰਟ ਦੇ ਫੈਸਲੇ ਦੇ ਵਿਰੁੱਧ ਉਪਰੀ ਅਦਾਲਤ ਵਿਚ ਅਪੀਲ ਕੀਤੀ ਸੀ| ਹਾਈਕੋਰਟ ਵਿਚ ਮਈ ਮਹੀਨੇ ਵਿਚ ਹੀ ਸੁਣਵਾਈ ਖਤਮ ਹੋ ਚੁੱਕੀ ਸੀ, ਜਿਸ ਤੋਂ ਬਾਅਦ ਫੈਸਲਾ ਸੁਰਖਿੱਅਤ ਰੱਖ ਲਿਆ ਗਿਆ ਸੀ| ਸ਼ਿਕਾਰ ਦੇ ਕਰੀਬ 18 ਸਾਲ ਬਾਅਦ ਹੁਣ ਇਸ ਮਾਮਲੇ ਵਿਚ ਫੈਸਲਾ ਸਾਹਮਣੇ ਆਇਆ ਹੈ|

Leave a Reply

Your email address will not be published. Required fields are marked *