ਜੋਨਲ ਮੁਕਾਬਲਿਆਂ ਵਿੱਚ ਸੰਤ ਈਸ਼ਰ ਸਿੰਘ ਸਕੂਲ ਦੀ ਵਾਲੀਵਾਲ ਟੀਮ ਨੇ ਜਿੱਤਿਆ ਪਹਿਲਾ ਸਥਾਨ

ਐਸ. ਏ. ਐਸ ਨਗਰ, 4 ਸਤੰਬਰ (ਸ.ਬ.) ਜਿਲਾ ਸਿੱਖਿਆ ਅਫਸਰ (ਸ.ਬ.) ਮੁਹਾਲੀ ਵਲੋਂ ਕਰਵਾਏ ਗਏ ਜੋਨਲ ਮੁਕਾਬਲਿਆਂ ਵਿੱਚ ਸੰਤ ਈਸ਼ਰ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 70 , ਮੁਹਾਲੀ ਦੀ ਲੜਕਿਆਂ ਦੀ ਵਾਲੀਬਾਲ ਟੀਮ ਨੇ ਸੋਹਾਣਾ ਜ਼ੋਨ ਵਿੱਚ 19 ਸਾਲ ਉਮਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ| ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸਦੇ ਨਾਲ ਸਕੂਲ ਦੀ ਲੜਕਿਆਂ ਦੀ ਵਾਲੀਬਾਲ ਟੀਮ ਨੇ 17 ਸਾਲ ਉਮਰ ਵਰਗ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ|

Leave a Reply

Your email address will not be published. Required fields are marked *