ਜੌਨਪੁਰ ਵਿੱਚ ਟਰੱਕ ਦੀ ਟੱਕਰ ਨਾਲ ਵਿਦਿਆਰਥਣ ਦੀ ਮੌਤ, ਇਕ ਹੋਰ ਜ਼ਖਮੀ

ਜੌਨਪੁਰ, 17 ਦਸੰਬਰ (ਸ.ਬ.) ਉੱਤਰ ਪ੍ਰਦੇਸ਼ ਵਿੱਚ ਜੌਨਪੁਰ ਦੇ ਕੇਰਾਕਤ ਖੇਤਰ ਵਿੱਚ ਅੱਜ ਸਵੇਰੇ ਧੁੰਦ ਕਾਰਨ ਟਰੱਕ ਦੀ ਟੱਕਰ ਨਾਲ ਸਾਈਕਲ ਸਵਾਰ ਵਿਦਿਆਰਥਣ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਪੁਲੀਸ ਮੁਤਾਬਕ ਕਨੁਆਨੀ ਪਿੰਡ ਨਿਵਾਸੀ ਬੀ.ਐਸ.ਸੀ ਪਹਿਲੇ ਸਾਲ ਦੀ ਵਿਦਿਆਰਥਣ ਕਲਪਨਾ (20) ਸਵੇਰ ਵੇਲੇ ਸਾਈਕਲ ਤੇ ਕਾਲਜ ਜਾ ਰਹੀ ਸੀ| ਇਸ ਦੌਰਾਨ ਜਲਾਲਪੁਰ ਵਲੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ| ਘਟਨਾ ਤੋਂ ਬਾਅਦ ਭੱਜ ਰਹੇ ਟਰੱਕ ਦੀ ਲਪੇਟ ਵਿੱਚ ਆ ਕੇ ਮੋਟਰਸਾਈਕਲ ਸਵਾਰ ਬਾਸਵਾਰੀ ਪਿੰਡ ਨਿਵਾਸੀ ਚੰਦਰ ਸੇਨ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ| ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ| ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ|

Leave a Reply

Your email address will not be published. Required fields are marked *