ਜੌਨਪੁਰ ਵਿੱਚ ਸੜਕ ਹਾਦਸੇ ਵਿੱਚ ਪੰਜ ਸ਼ਰਧਾਲੂਆਂ ਦੀ ਮੌਤ, ਸੱਤ ਜ਼ਖਮੀ

ਜੌਨਪੁਰ, 4 ਅਗਸਤ (ਸ.ਬ.) ਉਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਹੋਏ ਇਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ| ਦੱਸਿਆ ਜਾ ਰਿਹਾ ਹੈ ਕਿ ਬੋਲੇਰੋ ਗੱਡੀ ਸੜਕ ਉੱਤੇ ਖੜ੍ਹੇ ਟ੍ਰੇਲਰ ਨਾਲ ਟਕਰਾ ਗਈ, ਜਿਸ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤਾਂ ਇਸ ਨਾਲ ਹੀ ਬਾਕੀ ਸੱਤ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ| ਸੂਚਨਾ ਮਿਲਣ ਉੱਤੇ ਮੌਕੇ ਤੇ ਪਹੁੰਚੀ ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬੋਲੇਰੋ ਵਿਚੋਂ ਲੋਕਾਂ ਨੂੰ ਬਾਹਰ ਕੱਢਿਆ|
ਪ੍ਰਾਪਤ ਜਾਣਕਾਰੀ ਮੁਤਾਬਕ, ਜ਼ਿਲੇ ਦੇ ਮਛਲੀ ਸ਼ਹਿਰ ਕੋਤਵਾਲੀ ਇਲਾਕੇ ਦੇ ਐਨ.ਐੈਚ.-31 ਨਜ਼ਦੀਕ ਸੜਕ ਉੱਤੇ ਖੜ੍ਹੇ ਟ੍ਰੇਲਰ ਨਾਲ ਸ਼ਰਧਾਲੂਆਂ ਨਾਲ ਭਰੀ ਬੋਲੇਰੋ ਇਕ ਟਰੱਕ ਨੂੰ ਓਵਰਟੇਕ ਕਰਨ ਦੇ ਚੱਕਰ ਵਿੱਚ ਟਕਰਾ ਗਈ| ਜਾਣਕਾਰੀ ਮੁਤਾਬਕ, ਵਾਰਾਨਸੀ ਦੇ ਕਠਿਰਾਂਵ ਪਿੰਡ ਨਿਵਾਸੀ ਬੀਤੀ ਰਾਤ ਬੋਲੇਰੋ ਵਿੱਚ 12 ਲੋਕ ਸਵਾਰ ਹੋ ਕੇ ਅੱਜ ਦਰਸ਼ਨ ਕਰਨ ਲਈ ਗਏ ਸਨ| ਜਿਸ ਤੋਂ ਬਾਅਦ ਬੇਕਾਬੂ ਬੋਲੇਰੋ ਜੌਨਪੁਰ-ਰਾਏਬਰੇਲੀ ਹਾਈਵੇਅ ਉੱਤੇ ਖੜ੍ਹੇ ਟ੍ਰੇਲਰ ਨਾਲ ਟਕਰਾ ਗਈ|
ਹਾਦਸੇ ਦੇ ਸ਼ਿਕਾਰ ਲੋਕ ਵਾਰਾਨਸੀ ਦੇ ਵੱਖ-ਵੱਖ ਸ਼ਹਿਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ| ਜ਼ਖਮੀਆਂ ਨੂੰ ਪਹਿਲਾਂ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਹਾਲਤ ਗੰਭੀਰ ਦੇਖਦੇ ਹੋਏ ਉਨ੍ਹਾਂ ਨੂੰ ਵਾਰਾਨਸੀ ਰੈਫਰ ਕਰ ਦਿੱਤਾ ਗਿਆ| ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਟ੍ਰੇਲਰ ਚਾਲਕ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *