ਜੜ੍ਹੀ ਬੂਟੀਆਂ ਦਾ ਰਸ ਅਤੇ ਫੁੱਲਾਂ ਦੀ ਖੁਸ਼ਬੋ ਤੰਦਰੁਸਤ ਰੱਖਣ ਵਿੱਚ ਸਹਾਈ : ਮਾਹਿਰ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਮੁਹਾਲੀ ਵੈਲਫੇਅਰ ਸੁਸਾਇਟੀ ਫਾਰ ਹੈਲਥ ਐਂਡ ਐਜੂਕੇਸ਼ਨ ਰਿਸਰਚ ਵਲੋਂ ਅੱਜ ਪਿੰਡ ਕੁਰੜਾ ਵਿੱਚ ਆਯੂਰਵੈਦਿਕ ਅਵੈਰਨੈਸ ਜਾਗਰੂਕਤਾ ਕੈਂਪ ਵਿੱਚ ਜੜ੍ਹੀ ਬੂਟੀਆਂ, ਅਰਜਨ, ਬਰੋਕਲੀ, ਹਲਦੀ, ਕਰੇਲਾ, ਮੇਥੀ, ਜ਼ੀਰਾ, ਅਜਵੈਣ, ਪਦੀਨਾ, ਅਸ਼ਵਗੰਦਾ, ਆਮਲਾ, ਬਹੇੜਾ, ਹਰੜ ਆਦਿ ਪੌਦਿਆਂ ਦੀ ਪਹਿਚਾਣ ਕਰਵਾਈ ਗਈ ਅਤੇ ਇਨ੍ਹਾਂ ਦੇ ਗੁਣ ਕਰਮ ਬਾਰੇ ਚਾਨਣਾ ਪਾਇਆ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸਵੇਰ ਦੇ            ਸਮੇਂ ਸੈਰ ਕਰਦੇ ਵਿਅਕਤੀ ਨੂੰ ਫੁੱਲਾਂ ਦੇ ਵੱਖ-ਵੱਖ ਰੰਗ ਆਕਰਸ਼ਿਤ ਕਰਦੇ ਹਨ, ਫੁੱਲਾਂ ਨੂੰ ਨੀਝ ਨਾਲ ਤਕਣਾ ਅੱਖਾਂ ਦੀ ਦੇਖਣ ਸ਼ਕਤੀ ਵਿੱਚ ਵਾਧਾ ਕਰਦਾ ਹੈ, ਸਫੈਦ ਰੰਗ ਤਕਣ ਨਾਲ ਮਾਨਸਿਕ ਤਣਾਓ ਨੂੰ ਰਾਹਤ ਮਿਲਦੀ ਹੈ| ਫੁੱਲਾਂ ਉਤੇ ਉਡ ਰਹੇ ਤਿਤਲੀਆਂ ਅਤੇ ਭਵਰੇ ਕੰਨਾਂ ਵਿੱਚ ਸਿਹਤਮੰਦ ਕੰਬਣੀ ਛੇੜਦੇ ਹਨ ਜਿਸ ਨਾਲ ਕੰਨਾਂ ਦੀ ਸੁਣਨ ਸ਼ਕਤੀ ਵਿੱਚ ਵਾਧਾ ਹੁੰਦਾ ਹੈ| ਸਰੋ ਦੇ ਫੁੱਲਾਂ ਦੀ ਖੁਸ਼ਬੋ ਰੋਗ ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰਦੀ ਹੈ| ਨਿੰਮ ਦੇ ਕੋਮਲ ਪੱਤਿਆਂ ਤੇ ਕੰਵਾਰ ਗੰਦਲ ਦੀ ਜੈਲੀ ਨੂੰ ਚਬਾਉਣ ਨਾਲ ਮੂੰਹ ਵਿੱਚ ਪਾਚਕ ਰਸ ਸਲੈਬਾ ਸ਼ੁੱਧ ਹੋ ਜਾਂਦਾ ਹੈ ਜੋ ਕਿ ਪਾਚਨ ਪ੍ਰਣਾਲੀ ਨੂੰ ਕਿਰਿਆਸ਼ੀਲ ਕਰਨ ਵਿੱਚ ਸਹਾਈ ਹੁੰਦਾ ਹੈ| ਡਾ. ਨੈਬ ਸਿੰਘ ਵਲੋਂ ਫਲਾਂ ਅਤੇ ਸਬਜ਼ੀਆਂ ਅਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਨਾ ਕਰਕੇ ਆਰਗੈਨਿਕ ਭੋਜਨ ਪ੍ਰਾਪਤ ਕਰਨ ਦੇ ਢੰਗ ਤਰੀਕਿਆਂ ਬਾਰੇ ਚਾਨ੍ਹਣਾ ਪਾਇਆ| ਡੀ.ਆਰ. ਪ੍ਰਾਸ਼ਰ, ਸਾਬਕਾ ਜ਼ੋਨਲ ਡਾਇਰੈਕਟਰ, ਕੇਂਦਰੀ ਮਜ਼ਦੂਰ ਸੰਘ ਬੋਰਡ, ਲੇਬਰ ਐਂਡ ਇੰਪਲਾਈਮੈਂਟ ਵਲੋਂ ਆਯੂਰਵੈਦਿਕ ਪ੍ਰਣਾਲੀ ਨੂੰ ਅਪਣਾਉਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ|

Leave a Reply

Your email address will not be published. Required fields are marked *