ਜੰਗਬੰਦੀ ਦੀ ਲਗਾਤਾਰ ਉਲੰਘਣਾ ਕਾਰਨ ਬਾਰਡਰ ਤੇ ਨਹੀਂ ਵੰਡੀ ਈਦ ਦੀ ਮਿਠਾਈ

ਸ਼੍ਰੀਨਗਰ, 16 ਜੂਨ (ਸ.ਬ.) ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾਰੀ ਹੈ| ਜਿਸ ਕਰਕੇ ਇਸ ਵਾਰ ਅਟਾਰੀ-ਵਾਹਗਾ ਬਾਰਡਰ ਤੇ ਈਦ ਦੇ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਪਾਕਿਸਤਾਨੀ ਸੈਨਿਕਾਂ ਨਾਲ ਮਿਠਾਈ ਦੀ ਅਦਲਾ-ਬਦਲੀ (ਸਵੀਟ ਐਕਸਚੇਂਜ) ਦੀ ਰਸਮ ਨਹੀਂ ਨਿਭਾਈ ਗਈ|
ਭਾਰਤ ਦੇ ਵੱਲੋਂ ਹਰ ਸਾਲ ਪਾਕਿਸਤਾਨ ਨੂੰ ਮਿਠਾਈ ਦੇ ਕੇ ਈਦ ਦੀ ਵਧਾਈ ਦਿੱਤੀ ਜਾਂਦੀ ਹੈ| ‘ਸਰਹੱਦ ਸੁਰੱਖਿਆ ਫੋਰਸ’ (ਬੀ.ਐਸ.ਐਫ.) ਦੇ ਜਵਾਨ ਪਾਕਿਸਤਾਨ ਦੇ ਜਵਾਨਾਂ ਨੂੰ ਮਿਠਾਈ ਖੁਆ ਕੇ ਈਦ ਦੀ ਖੁਸ਼ੀਆ ਵੰਡਦੇ ਹਨ ਪਰ ਪਾਕਿਸਤਾਨ ਵੱਲੋਂ ਹੋ ਰਹੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਨਾਲ ਇਸ ਵਾਰ ਮਿਠਾਈ ਦੀ ਅਦਲਾ-ਬਦਲੀ ਨਹੀਂ ਕੀਤੀ ਗਈ|
ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਈਦ ਦੇ ਮੌਕੇ ਤੇ ਪਾਕਿਸਤਾਨ ਵੱਲੋਂ ਹੋਣ ਵਾਲੀ ਗੋਲੀਬਾਰੀ ਅਨੈਤਿਕ ਅਤੇ ਅਵਿਸ਼ਵਾਸ਼ੀ ਹੈ| ਅਧਿਕਾਰੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੀ ਹਰਕਤ ਤੋਂ ਫੌਜ ਦੇ ਜਵਾਨਾਂ ਵਿੱਚ ਗੁੱਸਾ ਹੈ ਪਰ ਇਸ ਦੇ ਬਾਵਜੂਦ ਉਹ ਸੰਜਮ ਦੀ ਪਛਾਣ ਦੇ ਰਿਹਾ ਹੈ| ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਸਰਹੱਦ ਤੇ ਲਗਾਤਾਰ ਗੋਲੀਬਾਰੀ ਵਿੱਚ ਬੀ.ਐਸ.ਐਫ. ਦੇ 21 ਸਾਲਾਂ ਜਵਾਨ ਵਿਕਾਸ ਗੁਰੂਗੰਗ ਸ਼ਹੀਦ ਹੋ ਗਏ| ਵਿਕਾਸ ਗੁਰੂਗੰਗ ਮਣੀਪੁਰ ਦੇ ਰਹਿਣ ਵਾਲੇ ਸਨ|

Leave a Reply

Your email address will not be published. Required fields are marked *