ਜੰਗਲਾਤ ਵਰਕਰ ਯੂਨੀਅਨ ਵਲੋਂ ਧਰਨਾ

ਐਸ. ਏ. ਐਸ. ਨਗਰ, 4 ਜੂਨ (ਸ.ਬ.) ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਦੇ ਹੱਲ ਲਈ ਮੁੱਖ ਦਫਤਰ ਮੁਹਾਲੀ ਅੱਗੇ ਰਤਨ ਸਿੰਘ ਹੱਲਾ, ਅਮਰੀਕ ਸਿੰਘ ਗੜਸ਼ੰਕਰ, ਸ਼ਿਵ ਕੁਮਾਰ ਰੋਪੜ, ਬਲਵੀਰ ਸਿੰਘ ਗੋਲਡੀ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ | ਅੱਜ ਸਵੇਰੇ ਤੋਂ ਹੀ ਵੱਖ ਵੱਖ ਮੰਡਲਾਂ ਵਿੱਚੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਭਾਰੀ ਉਤਸ਼ਾਹ ਨਾਲ ਇਸ ਧਰਨੇ ਵਿੱਚ ਪੁੱਜੇ| ਵੱਡੀ ਗਿਣਤੀ ਵਿੱਚ ਇੱਕਤਰ ਹੋਏ ਕਾਮਿਆਂ ਨੂੰ ਸੰਬੋਧਨ ਕਰਦਿਆਂ ਬਹਾਦਰ ਸਿੰਘ ਲੁਧਿਆਣਾ, ਰਣਜੀਤ ਸਿੰਘ ਗੁਰਦਾਸਪੁਰ, ਵਿਰਸਾ ਸਿੰਘ ਤਰਨਤਾਰਨ , ਜਸਵਿੰਦਰ ਸਿੰਘ ਮੌਜਾਂ ਨੇ ਕਿਹਾ ਕਿ ਸਰਕਾਰ 2016 ਐਕਟ ਮੁਤਾਬਕ ਦਿਹਾੜੀ ਤੇ ਕੰਮ ਕਰਦੇ ਕਾਮੇ ਪੱਕੇ ਕਰੇ ਪਹਿਲਾਂ ਰੈਗੂਲਰ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਜਿੰਨਾ ਚਿਰ ਕੱਚੇ ਕਾਮੇ ਪੱਕੇ ਨਹੀਂ ਕੀਤੇ ਜਾਂਦੇ ਉਹ ਮਹਿਕਮਾ ਮਾਣਯੋਗ ਕੋਟਾ ਦੇ ਫੈਸਲੇ ਲਾਗੂ ਕਰਕੇ ਫੈਸਲਾ ਅਮਲ ਵਿੱਚ ਲਿਆਂਦਾ ਜਾਵੇ| ਬੁਲਾਰਿਆਂ ਨੇ ਕਿਹਾ ਕਿ ਕਮੇਟੀਆਂ ਰਾਹੀਂ ਹੁੰਦੇ ਕੰਮ ਬੰਦ ਕੀਤੇ ਜਾਣ ਤੇ ਮਹਿਕਮਾ ਇਹ ਕੰਮ ਆਪਣੇ ਪੱਧਰ ਤੇ ਕਰਵਾਏ|
ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਪੰਜਾਬ ਸੁਬਾਰਡੀਨੇਟ ਸਰਵਿਸ ਫਡਰੇਸ਼ਨ ਦੇ ਸੂਬਾਈ ਆਗੂ ਮੱਖਣ ਸਿੰਘ ਵਹਿਦਪੁਰ, ਦਰਸ਼ਨ ਸਿੰਘ ਬੇਲ੍ਹ ਮਾਜਰਾ ਨੇ ਕਿਹਾ ਕਿ ਧਰਤੀ ਦਾ ਪਹਿਲਾਂ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਹਵਾ ਵੀ ਪ੍ਰਦੂਸ਼ਿਤ ਹੋਣ ਵੱਲ ਜਾ ਰਹੀ ਹੈ ਅਤੇ ਵਾਤਾਵਰਨ ਨੂੰ ਬਚਾਉਣ ਲਈ ਜੰਗਲਾਤ ਕਾਮਾ ਭਾਰੀ ਬੇਚੈਨੀ ਮਹਿਸੂਸ ਕਰ ਰਿਹਾ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕਾਮਿਆਂ ਦੀਆਂ ਹੱਕੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਜੇਕਰ ਇਹਨਾਂ ਕਾਮਿਆਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਨਾ ਕੀਤਾ ਗਿਆ ਤਾਂ ਪੰਜਾਬ ਸਬਾਡੀਨੇਟ ਸਰਵਿਸ ਫਡਰੇਸ਼ਨ ਜੰਗਲਾਤ ਵਰਕਰਜ਼ ਯੂਨੀਅਨ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ
ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਫਿਰੋਜਪੁਰ, ਬਲਵਿੰਦਰ ਸਿੰਘ ਵਾਤਾਵਰਨ, ਕਰਨੈਲ ਮੁਹਾਲੀ, ਜਸਵਿੰਦਰ ਸਿੰਘ ਸੰਗਰੂਰ, ਮਲਕੀਤ ਮੁਕਤਸਰ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *