ਜੰਗੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ 1 ਕਰੋੜ 52 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ :ਬਾਜਵਾ

ਐਸ.ਏ.ਐਸ. ਨਗਰ, 27 ਅਕਤੂਬਰ (ਸ.ਬ.) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣੀ ਮੌਜੂਦਾ ਸਰਕਾਰ ਸ਼ਹੀਦ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਵਾਰਸਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੌਜੂਦਾ ਸਰਕਾਰ ਨੇ ਸਾਬਕਾ ਸੈਨਿਕਾਂ, ਜੰਗੀ ਸ਼ਹੀਦਾਂ ਦੇ ਪਰਿਵਾਰਾਂ ਦੀ ਬਕਾਇਆ ਪਈ 18 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ (ਰਿਟਾ:) ਸ੍ਰੀ ਪੀ.ਐਸ.ਬਾਜਵਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 1962, 1965 ਅਤੇ 1971 ਦੀ ਜੰਗ ਵਿਚ ਸ਼ਹੀਦ ਹੋਏ ਸੈਨਿਕਾਂ ਦੀਆਂ ਵਿਧਵਾਵਾਂ/ਵਾਰਸ਼ਾਂ ਜਿੰਨ੍ਹਾਂ ਨੂੰ ਜਮੀਨ ਅਲਾਟ ਨਹੀਂ ਕੀਤੀ ਸੀ ਬਦਲੇ ਜ਼ਿਲ੍ਹੇ ਵਿਚ ਇੱਕ ਕਰੋੜ  52 ਲੱਖ 50 ਹਜਾਰ ਰੁਪਏ ਦੀ ਵਿੱਤੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ ਜੋ ਕਿ  ਲਾਭਪਾਤਰੀਆਂ ਦੇ ਖਾਤਿਆਂ ਵਿਚ ਜਾ ਚੁੱਕੀ ਹੈ|
ਸ੍ਰੀ ਬਾਜਵਾ ਨੇ ਦੱਸਿਆ ਜਮੀਨ ਦੇ ਇਵਜ ਵਿਚ ਸਰਕਾਰ ਵੱਲੋਂ ਪਹਿਲੀ ਕਿਸ਼ਤ 20-20 ਲੱਖ ਰੁਪਏ ਦੀ ਜਾਰੀ ਕੀਤੀ ਗਈ ਹੈ| ਸ੍ਰੀ ਬਾਜਵਾ ਜਿਨ੍ਹਾਂ ਕੋਲ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਦਾ ਚਾਰਜ ਵੀ ਹੈ ਉਹ ਚੰਡੀਗੜ੍ਹ ਵਿਖੇ ਬਤੌਰ ਡਿਪਟੀ ਡਾਇਰੈਕਟਰ ਵੀ ਤਾਇਨਾਤ ਹਨ ਨੇ ਦੱਸਿਆ ਕਿ ਇਹ ਰਾਸ਼ੀ ਪਿਛਲੇ ਲੰਮੇ ਸਮੇਂ ਤੋਂ ਬਕਾਇਆ ਪਈ ਸੀ ਜਿਸਨੂੰ ਕਿ ਮੌਜੂਦਾ ਸਰਕਾਰ ਨੇ ਪਹਿਲ ਕਦਮੀ ਕਰਦਿਆਂ ਰਾਸ਼ੀ ਜਾਰੀ ਕੀਤੀ ਹੈ| ਉਨ੍ਹਾਂ ਦੱਸਿਆ ਕਿ ਬ੍ਰਿਗੇਡੀਅਰ ਗੁਰਵੀਰ ਪਾਲ ਸਿੰਘ, ਵੀ.ਐਸ.ਐਮ. ਲੈਫਟੀਨੈਂਟ ਜਰਨਲ ਐਚ.ਐਸ. ਸੱਚਦੇਵਾ, ਪੀ.ਬੀ.ਐਸ.ਐਮ.ਈ., ਈ.ਵੀ.ਐਸ.ਐਮ. ਅਤੇ ਏਅਰ ਕਮਾਂਡਰ ਐਚ.ਐਸ.ਬਸਰਾ, ਈ.ਵੀ.ਐਸ.ਐਮ ਨੂੰ ਵੀ ਜਮੀਨ ਬਦਲੇ ਨਗਦ ਰਾਸ਼ੀ ਅਤੇ 22 ਲੱਖ 20 ਹਜ਼ਾਰ 996 ਰੁਪਏ ਕੈਸ਼ ਅਵਾਰਡ ਵੱਜੋਂ ਦਿੱਤੇ ਗਏ ਹਨ| ਉਨ੍ਹਾਂ ਦੱਸਿਆ ਕਿ ਪੁਰਸ਼ਕਾਰ ਵਿਜੇਤਾਵਾਂ ਨੂੰ ਐਨੂਅਟੀ, ਜੰਗੀ ਵਿਧਵਾਵਾਂ ਨੂੰ ਸਫਰ ਭੱਤਾ, 65 ਸਾਲ ਦੇ ਵੱਧ ਉਮਰ ਦੇ ਸਾਬਕਾ ਸੈਨਿਕਾਂ/ ਵਿਧਵਾਵਾਂ ਜਿੰਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ ਮਾਲੀ ਸਹਾਇਤਾ ਅਤੇ ਵਾਰ ਜਗੀਰ ਲਈ ਵਿੱਤੀ ਸਹਾਇਤਾ ਵੀ ਦਿੱਤੀ ਗਈ ਹੈ| ਉਨ੍ਹਾਂ ਦੱਸਿਆ ਕਿ 65 ਸਾਲ ਦੀ ਵੱਧ ਉਮਰ ਦੇ ਸਾਬਕਾ ਸੈਨਿਕਾਂ ਜਿਨ੍ਹਾਂ ਨੂੰ ਪੈਨਸ਼ਨ ਨਹੀਂ ਮਿਲਦੀ 4500 ਰੁਪਏ ਮਹੀਨਾਂ ਮਾਲੀ ਸਹਾਇਤਾ ਦਿੱਤੀ ਗਈ ਹੈ ਅਤੇ 48 ਲਾਭਪਾਤਰੀਆਂ ਨੂੰ 16 ਲੱਖ 56 ਹਜ਼ਾਰ ਰੁਪਏ ਦੀ ਵਿੱਤੀ ਸਹਾਇਤੀ ਪ੍ਰਦਾਨ ਕੀਤੀ ਗਈ|
ਸ੍ਰੀ ਬਾਜਵਾ ਨੇ ਦੱਸਿਆ ਕਿ ਜੰਗੀ ਵਿਧਵਾਵਾਂ ਨੂੰ ਸਫਰੀ ਭੱਤਾ 500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ ਅਤੇ 38 ਲਾਭਪਾਤਰੀਆਂ ਨੂੰ ਸਫਰੀ ਭੱਤਾ ਦਿੱਤਾ ਗਿਆ ਹੈ| ਉਨ੍ਹਾਂ ਹੋਰ ਦੱਸਿਆ ਕਿ ਜੇਕਰ ਕਿਸੇ ਵੀ ਲਾਭਪਾਤਰੀ ਦੇ ਖਾਤੇ ਵਿਚ ਪੈਸੇ ਨਹੀਂ ਗਏ ਤਾਂ ਉਹ ਕਿਸੇ ਵੀ ਕੰਮ ਕਾਜ ਵਾਲੇ ਦਿਨ ਆਪਣੀ ਬੈਂਕ ਦੀ ਪਾਸ ਬੁੱਕ ਲੈ ਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਐਸ.ਏ.ਐਸ. ਨਗਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਨੂੰ ਦਿੱਤੀ ਵਿੱਤੀ ਸਹਾਇਤਾ ਤੁਰੰਤ ਮਿਲ             ਸਕੇ|

Leave a Reply

Your email address will not be published. Required fields are marked *