ਜੰਡਪੁਰ ਵਿਖੇ ਟ੍ਰੀਟਮਂੈਟ ਪਲਾਂਟ ਨੂੰ ਜਲਦੀ ਪੂਰਾ ਕੀਤਾ ਜਾਵੇ : ਕਾਹਲੋਂ

ਐਸ ਏ ਐਸ ਨਗਰ, 10 ਜਨਵਰੀ (ਸ.ਬ.) ਅਕਾਲੀ ਦਲ ਦੇ ਜਿਲ੍ਹਾ ਸਕੱਤਰ ਜਨਰਲ ਅਤੇ ਕੌਂਸਲਰ ਪ੍ਰਮਜੀਤ ਸਿੰਘ ਕਾਹਲੋਂ ਨੇ ਸਮਾਜਸੇਵੀ ਆਗੂਆਂ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀਆਂ ਨਾਲ ਜੰਡਪੁਰ ਦਾ ਦੌਰਾ ਕੀਤਾ| ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜੰਡਪੁਰ ਵਿਖੇ ਕਜੌਲੀ ਤੋਂ ਸਪਲਾਈ ਲਾਈਨ ਦਾ ਟ੍ਰੀਟਮੈਂਟ ਪਲਾਂਟ ਲਾਇਆ ਜਾਣਾ ਹੈ ਪਰ ਇਸ ਟ੍ਰੀਟਮਂੈਟ ਪਲਾਂਟ ਦਾ ਕੰਮ ਹੁਣੇ ਤਕ ਸ਼ੁਰੂ ਨਹੀਂ ਹੋਇਆ, ਜਦੋਂਕਿ ਚੰਡੀਗੜ੍ਹ ਵਲੋਂ ਆਪਣਾ ਪੂਰਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ|
ਉਹਨਾਂ ਕਿਹਾ ਕਿ ਕਾਜੌਲੀ ਤੋਂ ਮੁਹਾਲੀ ਨੂੰ ਮਿਲਣ ਵਾਲੇ ਪਾਣੀ ਲਈ ਜੰਡਪੁਰ ਵਿਖੇ ਟ੍ਰੀਟਮਂੈਟ ਪਲਾਂਟ ਲਗਾਇਆ ਜਾਣਾ ਹੈ ਪਰ ਇਸ ਕੰਮ ਵਿੱਚ ਦੇਰੀ ਹੋਣ ਕਾਰਨ ਮੁਹਾਲੀ ਵਾਸੀਆਂ ਨੂੰ ਅਜੇ ਹੋਰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ| ਉਹਨਾਂ ਕਿਹਾ ਕਿ ਉਹਨਾਂ ਨੇ ਜਦੋਂ ਇਸ ਸਬੰਧੀ ਗਮਾਡਾ ਅਧਿਕਾਰੀਆਂ ਨਾਲ ਗਲਬਾਤ ਕੀਤੀ ਤਾਂ ਗਮਾਡਾ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਕੰਮ ਨੂੰ ਪੂਰਾ ਕਰਨ ਵਿੱਚ ਅਜੇ ਕਾਫੀ ਸਮਾਂ ਲਗੇਗਾ ਅਤੇ ਐਸ ਏ ਐੋਸ ਨਗਰ ਨੂੰ ਪਾਣੀ ਦੀ ਸਪਲਾਈ ਵਿੱਚ ਘੱਟੋ ਘੱਟ ਦੋ ਸਾਲ ਦਾ ਸਮਾਂ ਹੋਰ ਲੱਗ ਜਾਵੇਗਾ|
ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਟ੍ਰੀਟਮੈਂਟ ਪਲਾਂਟ ਨੂੰ ਜਲਦੀ ਪੂਰਾ ਕਰ ਲਿਆ ਜਾਂਦਾ ਤਾਂ ਕਿ ਆਉਣ ਵਾਲੀਆਂ ਗਰਮੀਆਂ ਵਿੱਚ ਮੁਹਾਲੀ ਵਾਸੀਆਂ ਨੂੰ ਪਾਣੀ ਦੀ ਤੰਗੀ ਨਾ ਆਉਂਦੀ ਪਰ ਇਸ ਕੰਮ ਵਿੱਚ ਦੇਰੀ ਹੋਣ ਨਾਲ ਹੁਣ ਆਉਣ ਵਾਲੀਆਂ ਗਰਮੀਆਂ ਵਿੱਚ ਮੁਹਾਲੀ ਵਾਸੀਆਂ ਨੂੰ ਫਿਰ ਪਾਣੀ ਦੀ ਤੰਗੀ ਦਾ ਸਾਹਮਣਾ ਕਰਨਾ ਪਵੇਗਾ| ਇਸ ਮੌਕੇ ਕੌਂਸਲਰ ਸਤਵੀਰ ਸਿੰਘ ਧਨੋਆ, ਕਰਨਲ ਡੀ ਪੀ ਸਿੰਘ, ਪੀ ਡੀ ਵਧਵਾ, ਜਗਤਾਰ ਸਿੰਘ ਬਾਰੀਆ, ਬੀ ਐਸ ਕੰਗ, ਜੈ ਸਿੰਘ ਸੈਂਹਬੀ, ਸੁਰਜੀਤ ਸਿੰਘ ਗਰੇਵਾਲ, ਅਰਬਿੰਦਰ ਸਿੰਘ ਬਿੰਨੀ ਵੀ ਮੌਜੂਦ ਸਨ|

Leave a Reply

Your email address will not be published. Required fields are marked *