ਜੰਤਰ-ਮੰਤਰ ਤੇ ਧਰਨਾ ਦੇਣ ਤੇ ਰੋਕ ਨਹੀਂ ਲਗਾਈ ਜਾ ਸਕਦੀ: ਸੁਪਰੀਮ ਕੋਰਟ

ਨਵੀਂ ਦਿੱਲੀ, 23 ਜੁਲਾਈ (ਸ.ਬ.) ਰਾਜਧਾਨੀ ਦਿੱਲੀ ਦੇ ਜੰਤਰ ਮੰਤਰ ਤੇ ਫਿਰ ਤੋਂ ਧਰਨਾ ਦਿੱਤਾ ਜਾ ਸਕਦਾ ਹੈ| ਸੁਪਰੀਮ ਕੋਰਟ ਨੇ ਜੰਤਰ ਮੰਤਰ ਤੇ ਪ੍ਰਦਰਸ਼ਨ ਤੇ ਲੱਗੀ ਰੋਕ ਹਟਾਏ ਜਾਣ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਜੰਤਰ-ਮੰਤਰ ਤੇ ਕਿਸੇ ਨੂੰ ਵੀ ਧਰਨਾ ਦੇਣ ਤੋਂ ਨਹੀਂ ਰੋਕਿਆ ਜਾ ਸਕਦਾ| ਕੋਰਟ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦਰਸ਼ਨਾਂ ਤੇ ਪੂਰੀ ਤਰ੍ਹਾਂ ਨਾਲ ਰੋਕ ਲਗਾਈ ਜਾ ਸਕਦੀ ਹੈ| ਜੰਤਰ-ਮੰਤਰ ਅਤੇ ਬੋਟ ਕਲੱਬ ਤੇ ਪ੍ਰਦਰਸ਼ਨਾਂ ਤੋਂ ਰੋਕ ਹਟਾਈ ਜਾਵੇ| ਰੋਕ ਹਟਾਉਣ ਦਾ ਫੈਸਲਾ ਸੁਣਾਉਂਦੇ ਹੋਏ ਜਸਟਿਸ ਏ.ਕੇ.ਸਿਕਰੀ ਅਤੇ ਜਸਟਿਸ ਅਸ਼ੋਕ ਭੂਸ਼ਨ ਦੀ ਬੈਂਚ ਨੇ ਦਿੱਲੀ ਪੁਲੀਸ ਨੂੰ ਨਵੀਂ ਗਾਈਡ ਲਾਈਨ ਬਣਾਉਣ ਨੂੰ ਕਿਹਾ ਹੈ| ਕੋਰਟ ਨੇ ਮਜ਼ਦੂਰ ਕਿਸਾਨ ਸ਼ਕਤੀ ਸੰਗਠਨ ਅਤੇ ਹੋਰ ਲੋਕਾਂ ਦੀਆਂ ਪਟੀਸ਼ਨਾਂ ਤੇ ਸੁਣਵਾਈ ਕਰਦਿਆਂ ਇਹ ਫੈਸਲਾ ਸੁਣਾਇਆ ਹੈ| ਮੀਡੀਆ ਰਿਪੋਰਟ ਮੁਤਾਬਕ ਪਟੀਸ਼ਨ ਕਰਤਾਵਾਂ ਦੇ ਜ਼ਰੀਏ ਸੈਂਟਰਲ ਦਿੱਲੀ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਪ੍ਰਦਰਸ਼ਨ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ|
ਪਟੀਸ਼ਨਾਂ ਦੀਆਂ ਦਲੀਲਾਂ ਸਨ ਕਿ ਪ੍ਰਦਰਸ਼ਨਾਂ ਤੇ ਰੋਕ ਨਾਲ ਲੋਕਾਂ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦੇ ਮੌਲਿਕ ਅਧਿਕਾਰ ਦਾ ਉਲੰਘਣ ਹੋ ਰਿਹਾ ਹੈ| ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਸਾਲ 2017 ਅਕਤੂਬਰ ਵਿੱਚ ਐਨ.ਜੀ.ਟੀ.ਨੇ ਜੰਤਰ ਮੰਤਰ ਤੇ ਧਰਨਾ ਪ੍ਰਦਰਸ਼ਨ ਤੇ ਰੋਕ ਲਗਾ ਦਿੱਤੀ ਸੀ ਜਦੋਂਕਿ ਪੂਰੀ ਸੈਂਟਰਲ ਦਿੱਲੀ ਵਿੱਚ ਦਿੱਲੀ ਪੁਲੀਸ ਵੱਲੋਂ ਹਮੇਸ਼ਾ ਲਈ ਧਾਰਾ 144 ਲਗਾਈ ਗਈ ਹੈ|

Leave a Reply

Your email address will not be published. Required fields are marked *