ਜੰਮੂ ਕਸ਼ਮੀਰ: ਅਨੰਤਨਾਗ ਵਿੱਚ ਅੱਤਵਾਦੀ ਹਮਲਾ, ਅਫਸਰ ਸ਼ਹੀਦ ਅਤੇ 3 ਜ਼ਖਮੀ

ਸ਼੍ਰੀਨਗਰ, 13 ਜੁਲਾਈ (ਸ.ਬ.) ਦੱਖਣੀ ਕਸ਼ਮੀਰ ਦੇ ਅੱਛਾਬਲ ਖੇਤਰ ਵਿੱਚ ਅੱਜ ਅੱਤਵਾਦੀਆਂ ਨੇ ਸੀ.ਆਰ.ਪੀ.ਐਫ ਦੀ ਪਾਰਟੀ ਤੇ ਹਮਲਾ ਕਰ ਦਿੱਤਾ| ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਘਾਤ ਲਗਾ ਕੇ ਸੀ.ਆਰ.ਪੀ.ਐਫ ਦੇ ਕਰਮਚਾਰੀਆਂ ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਕਰਮਚਾਰੀਆਂ ਨੂੰ ਗੋਲੀਆਂ ਲੱਗ ਗਈਆਂ| ਗੋਲੀਆਂ ਲੱਗਣ ਨਾਲ 1 ਅਫਸਰ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਹਮਲੇ ਦੇ ਬਾਅਦ ਪੂਰੇ ਖੇਤਰ ਨੂੰ ਸੁਰੱਖਿਆ ਬਲਾਂ ਨੇ ਘਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ|

Leave a Reply

Your email address will not be published. Required fields are marked *