ਜੰਮੂ ਕਸ਼ਮੀਰ: ਅੱਤਵਾਦੀਆਂ ਨੇ ਪੁਲੀਸ ਕਰਮਚਾਰੀਆਂ ਦੇ 9 ਪਰਿਵਾਰਕ ਮੈਂਬਰਾਂ ਨੂੰ ਕੀਤਾ ਅਗਵਾ

ਸ਼੍ਰੀਨਗਰ, 31 ਅਗਸਤ (ਸ.ਬ.) ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਅੱਤਵਾਦੀਆਂ ਨੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ| ਪਿਛਲੇ 24 ਘੰਟਿਆਂ ਵਿੱਚ ਅੱਤਵਾਦੀਆਂ ਨੇ ਚਾਰ ਪੁਲੀਸ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰ ਲਿਆ ਹੈ| ਬੀਤੇ ਦਿਨੀਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਦੇਰ ਰਾਤੀ ਅੱਤਵਾਦੀਆਂ ਨੇ ਪੁਲੀਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਅਗਵਾ ਕਰ ਲਿਆ| ਘਟਨਾ ਦੇ ਬਾਅਦ ਪੂਰੇ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ| ਅੱਤਵਾਦੀਆਂ ਵੱਲੋਂ ਪੁਲੀਸ ਕਰਮਚਾਰੀਆਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਵਧ ਗਈ ਹੈ| ਅੱਤਵਾਦੀਆਂ ਨੇ ਕੰਗਨ ਤੋਂ ਪੁਲੀਸ ਕਰਮਚਾਰੀ ਦੇ ਭਰਾ, ਕਾਕਪੋਰਾ ਅਤੇ ਮਿਦੁਰਾ-ਤ੍ਰਾਲ ਤੋਂ 2 ਪੁਲੀਸ ਕਰਮਚਾਰੀਆਂ ਦੇ ਬੇਟਿਆਂ ਨੂੰ ਅਗਵਾ ਕਰ ਲਿਆ ਹੈ| ਮਿਟੁਰਾ ਤੋਂ ਪੁਲੀਸ ਕਰਮਚਾਰੀ ਗੁਲਾਮ ਹਸਨ ਮੀਰ ਦੇ ਬੇਟੇ ਨਸੀਰ ਅਹਿਮਦ ਮੀਰ ਨੂੰ ਅਗਵਾ ਕਰਨ ਦੀ ਸੂਚਨਾ ਹੈ| ਪੁਲਵਾਮਾ ਜ਼ਿਲੇ ਦੇ ਤ੍ਰਾਲ ਤੋਂ ਬੁੱਧਵਾਰ ਨੂੰ ਅਗਵਾ ਕੀਤੇ ਗਏ ਪੁਲੀਸ ਕਰਮਚਾਰੀ ਦੇ ਬੇਟੇ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ| ਸੁਰੱਖਿਆ ਬਲਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *