ਜੰਮੂ-ਕਸ਼ਮੀਰ : ਕਿਸ਼ਤਵਾੜ ਜ਼ਿਲ੍ਹੇ ਵਿੱਚ ਪੰਜਵੇਂ ਦਿਨ ਵੀ ਕਰਫਿਊ ਜਾਰੀ

ਜੰਮੂ, 5 ਨਵੰਬਰ (ਸ.ਬ.) ਜੰਮੂ ਕਸ਼ਮੀਰ ਦੇ ਕਿਸ਼ਤਵਾੜ ਸ਼ਹਿਰ ਵਿੱਚ ਅੱਜ ਲਗਾਤਾਰ ਪੰਜਵੇਂ ਦਿਨ ਵੀ ਕਰਫਿਊ ਜਾਰੀ ਰਿਹਾ| ਭਾਜਪਾ ਦੇ ਇਕ ਸੀਨੀਅਰ ਨੇਤਾ ਅਤੇ ਉਨ੍ਹਾਂ ਦੇ ਭਰਾ ਦੀ ਸ਼ੱਕੀ ਅੱਤਵਾਦੀਆਂ ਵਲੋਂ ਕਤਲ ਕੀਤੇ ਜਾਣ ਤੋਂ ਬਾਅਦ ਕਰਫਿਊ ਲਗਾਇਆ ਗਿਆ ਸੀ| ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜ਼ਿਲ੍ਹੇ ਵਿੱਚ ਦੋ ਘੰਟਿਆਂ ਅਤੇ ਐਤਵਾਰ ਨੂੰ ਚਾਰ ਘੰਟੇ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ| ਕਿਸ਼ਤਵਾੜ ਦੇ ਜ਼ਿਲ੍ਹਾ ਵਿਕਾਸ ਨਿਯੁਕਤ ਅੰਗਰੇਜ਼ ਸਿੰਘ ਰਾਣਾ ਨੇ ਪੀ.ਟੀ.ਆਈ. ਭਾਸ਼ਾ ਨੂੰ ਦੱਸਿਆ ਕਿ ਸੋਮਵਾਰ ਨੂੰ ਵੀ ਕਰਫਿਊ ਲਾਗੂ ਹੈ ਅਤੇ ਜੇਕਰ ਕੋਈ ਛੂਟ ਦਿੱਤੀ ਜਾਵੇਗੀ ਤਾਂ ਉਸ ਦੇ ਬਾਰੇ ਵਿੱਚ ਦਿਨ ਵਿੱਚ ਫੈਸਲਾ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਆਮ ਹੈ ਅਤੇ ਜ਼ਿਲੇ ਵਿੱਚ ਕਿਸੇ ਵੀ ਅਪ੍ਰਿਯ ਘਟਨਾ ਦੀ ਖਬਰ ਨਹੀਂ ਹੈ|
ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਪਾਲ ਮਲਿਕ ਨੇ ਅੱਜ ਕਿਹਾ ਕਿ ਭਾਜਪਾ ਦੇ ਰਾਜ ਸਕੱਤਰ ਅਨਿਲ ਪਰਿਹਾਲ ਅਤੇ ਉਨ੍ਹਾਂ ਦੇ ਭਰਾ ਅਜੀਤ ਦੀ ਹੱਤਿਆਂ ਵਿੱਚ ਸ਼ਾਮਿਲ ਲੋਕਾਂ ਦੀ ਪਛਾਣ ਕਰ ਲਈ ਗਈ ਹੈ| ਆਪਣੀ ਦੁਕਾਨ ਬੰਦ ਕਰਕੇ 1 ਨਵੰਬਰ ਨੂੰ ਅਨਿਲ ਅਤੇ ਅਜੀਤ ਜਦੋਂ ਘਰ ਵਾਪਸ ਪਰਤ ਰਹੇ ਸਨ ਤਾਂ ਬੰਦੂਕਧਾਰੀਆਂ ਨੇ ਟੱਪਲ ਗਲੀ ਇਲਾਕੇ ਵਿੱਚ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ| ਇਸ ਤੋਂ ਬਾਅਦ ਕਿਸ਼ਤਵਾੜ ਅਤੇ ਡੋਡਾ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ| ਸ਼ਨੀਵਾਰ ਨੂੰ ਕਿਸ਼ਤਵਾੜ ਜ਼ਿਲ੍ਹੇ ਵਿੱਚ ਪਧਾਰ ਅਤੇ ਚਤਰੂ ਉਪ ਮੰਡਲ ਵਿੱਚ ਮੁਖ ਸ਼ਹਿਰ ਅਤੇ ਭੱਦਰਵਾਹ ਸਮੇਤ ਡੋਡਾ ਜ਼ਿਲ੍ਹੇ ਤੋਂ ਕਰਫਿਊ ਹਟਾ ਦਿੱਤਾ ਗਿਆ ਪਰ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਣਾਈ ਰੱਖਣ ਲਈ ਸਾਵਧਾਨੀ ਨਾਲ ਕਦਮ ਚੁਕ ਕੇ ਇਨ੍ਹਾਂ ਇਲਾਕਿਆਂ ਵਿੱਚ ਸੀ.ਆਰ.ਪੀ.ਸੀ. ਦੀ ਧਾਰਾ 144 ਲਾਗੂ ਹੈ|

Leave a Reply

Your email address will not be published. Required fields are marked *