ਜੰਮੂ-ਕਸ਼ਮੀਰ: ਗੁਰੇਜ ਵਿੱਚ ਬਰਫ ਚੋਂ ਕੱਢੀਆਂ ਗਈਆਂ ਹੋਰ 4 ਲਾਸ਼ਾਂ, ਰੈਸਕਿਊ ਆਪਰੇਸ਼ਨ ਖਤਮ

ਜੰਮੂ, 27 ਜਨਵਰੀ (ਸ.ਬ.) ਕਸ਼ਮੀਰ ਦੇ ਗੁਰੇਜ ਸੈਕਟਰ ਵਿੱਚ 2 ਥਾਵਾਂ ਤੇ ਬਰਫ ਖਿਸਕਣ ਕਾਰਨ ਬੁੱਧਵਾਰ ਨੂੰ 10 ਫੌਜੀਆਂ ਦੀ ਮੌਤ ਹੋ ਗਈ ਸੀ, ਜਦਕਿ 4 ਲਾਪਤਾ ਸਨ| ਸੂਤਰਾਂ ਮੁਤਾਬਕ ਉਹ 4 ਲਾਸ਼ਾਂ ਬਰਾਮਦ ਹੋ ਗਈਆਂ ਹਨ| ਬਰਫ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ| ਫੌਜ ਵਲੋਂ ਚਲਾਇਆ ਗਿਆ ਰੈਸਕਿਊ           ਆਪਰੇਸ਼ਨ ਲਾਸ਼ਾਂ ਦੇ ਮਿਲਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ| ਜਿਕਰਯੋਗ ਹੈ ਕਿ 25 ਜਨਵਰੀ ਨੂੰ ਬਰਫ ਖਿਸਕਣ ਕਾਰਨ ਫੌਜ ਦੇ ਗੁਰੇਜ ਸੈਕਟਰ ਦੇ ਇਕ ਆਰਮੀ ਕੈਂਪ ਨੂੰ ਨੁਕਸਾਨ ਹੋਇਆ ਸੀ, ਜਿਸ ਤੋਂ ਬਾਅਦ ਫੌਜ ਦੇ ਜਵਾਨਾਂ ਦੀ ਬਰਫ ਵਿੱਚ ਦੱਬੇ ਜਾਣ ਦੀ ਖਬਰ ਮਿਲੀ ਸੀ| ਇਸ ਦੌਰਾਨ ਫੌਜ ਵਲੋਂ ਇਕ ਰੈਸਕਿਊ ਆਪਰੇਸ਼ਨ ਵਿੱਚ ਇਕ ਜੇ.ਸੀ.ਓ. ਅਤੇ 6 ਜਵਾਨਾਂ ਨੂੰ ਬਰਫ ਦੇ ਹੇਠੋਂ ਕੱਢ ਕੇ ਬਚਾ ਲਿਆ ਗਿਆ ਸੀ| ਇਸ ਸਮੇਂ ਕਸ਼ਮੀਰ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ ਅਤੇ ਅਗਲੇ 24 ਘੰਟਿਆਂ ਵਿੱਚ ਬਰਫ ਖਿਸਕਣ ਦੀ ਫਿਰ ਤੋਂ ਚੇਤਾਵਨੀ ਦਿੱਤੀ ਗਈ ਹੈ| ਬਰਫ ਖਿਸਕਣ ਨਾਲ ਹੁਣ ਤੱਕ 6 ਨਾਗਰਿਕਾਂ ਦੀ ਮੌਤ ਵੀ ਹੋ ਚੁੱਕੀ ਹੈ|

Leave a Reply

Your email address will not be published. Required fields are marked *