ਜੰਮੂ -ਕਸ਼ਮੀਰ : ਘਰ ਵਿੱਚ ਆ ਕੇ ਅੱਤਵਾਦੀਆਂ ਨੇ ਕੀਤਾ ਭਾਜਪਾ ਕਰਮਚਾਰੀ ਦਾ ਕਤਲ

ਸ਼੍ਰੀਨਗਰ, 22 ਅਗਸਤ (ਸ.ਬ.) ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਅੱਤਵਾਦੀਆਂ ਨੇ ਭਾਜਪਾ ਦੇ ਇਕ ਕਰਮਚਾਰੀ ਦਾ ਘਰ ਵਿੱਚ ਆ ਕੇ ਕਤਲ ਕਰ ਦਿੱਤਾ| ਮ੍ਰਿਤਕ ਦੀ ਪਛਾਣ ਸ਼ਬੀਰ ਅਹਿਮਦ ਭੱਟ ਦੇ ਰੂਪ ਵਿੱਚ ਹੋਈ ਹੈ| ਦੱਸਿਆ ਜਾ ਰਿਹਾ ਹੈ ਕਿ ਭੱਟ ਭਾਜਪਾ ਨਾਲ ਜੁੜਿਆ ਸੀ| ਹਮਲੇ ਤੋਂ ਬਾਅਦ ਅੱਤਵਾਦੀ ਫਰਾਰ ਹੋ ਗਿਆ| ਸੂਚਨਾ ਪਾ ਕੇ ਪਹੁੰਚੀ ਜੰਮੂ ਕਸ਼ਮੀਰ ਪੁਲੀਸ ਅਤੇ ਸੈਨਾ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ| ਜਾਣਕਾਰੀ ਮੁਤਾਬਕ ਘਾਟੀ ਵਿੱਚ ਭਾਜਪਾ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ| ਇਸ ਤੋਂ ਪਹਿਲਾਂ ਅੱਤਵਾਦੀਆਂ ਨੇ ਭਾਜਪਾ ਨੇਤਾ ਮੌਹਰ ਹੂਸੈਨ ਭੱਟ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਸੀ| ਉਸ ਦੀ ਲਾਸ਼ ਕਿਲੂਰ ਵਿੱਚ ਇਕ ਬਾਗ ਵਿੱਚੋਂ ਮਿਲੀ ਸੀ|

Leave a Reply

Your email address will not be published. Required fields are marked *