ਜੰਮੂ-ਕਸ਼ਮੀਰ : ਤਰਾਲ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਮੁਫਤੀ ਢੇਰ

ਸ਼੍ਰੀਨਗਰ, 26 ਅਪ੍ਰੈਲ (ਸ.ਬ.) ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਵਿੱਚ ਸੁਰੱਖਿਆ ਫੋਰਸ ਅਤੇ ਅੱਤਵਾਦੀਆਂ ਦੇ ਵਿਚਕਾਰ ਹੋਏ ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਅਪਰੇਸ਼ਨ ਕਮਾਂਡਰ ਮੁਫਤੀ ਯਾਸ਼ੀਰ ਵੀ ਮਾਰਿਆ ਗਿਆ ਸੀ| ਅੱਜ ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਸ਼ੇਸ਼ ਪਾਲ ਵੈਦ ਨੇ ਟਵੀਟ ਕਰਕੇ ਆਪਣੇ ਆਫੀਸ਼ੀਅਲ ਅਕਾਉਂਟ ਤੇ ਇਸ ਦੀ ਪੁਸ਼ਟੀ ਕੀਤੀ| ਯਾਸ਼ੀਰ ਅੱਤਵਾਦੀ ਸੰਗਠਨ ਦੇ ਸਰਗਨਾ ਮਸੂਦ ਅਜ਼ਹਰ ਦਾ ਖਾਸ ਮੰਨਿਆ ਜਾ ਰਿਹਾ ਸੀ|
ਜਿਕਰਯੋਗ ਹੈ ਕਿ ਅੱਤਵਾਦੀਆਂ ਦੀ ਮੌਜ਼ੂਦਗੀ ਦੀ ਸੂਚਨਾ ਦੇ ਆਧਾਰ ਤੇ ਮੰਗਲਵਾਰ ਨੂੰ ਸੁਰੱਖਿਆ ਫੋਰਸ ਨੇ ਪੁਲਵਾਮਾ ਜ਼ਿਲ੍ਹੇ ਵਿੱਚ ਇਲਾਕੇ ਦੇ ਲਾਮ ਦੇ ਜੰਗਲ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ| ਇਸ ਐਨਕਾਉਂਟਰ ਵਿੱਚ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਮਾਰੇ ਜਾਂਦੇ ਸਨ, ਜਿਨ੍ਹਾਂ ਵਿੱਚ ਇਕ ਕਮਾਂਡਰ ਮੁਫਤੀ ਯਾਸ਼ੀਰ ਵੀ ਸ਼ਾਮਲ ਸੀ| ਮੁਕਾਬਲੇ ਵਾਲੇ ਸਥਾਨ ਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਏ ਸਨ| ਐਨਕਾਉਂਟਰ ਵਿੱਚ ਫੌਜ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀ ਪਛਾਣ ਸਿਪਾਹੀ ਅਜੇ ਕੁਮਾਰ ਅਤੇ ਕੰਸਟੇਬਲ ਲਾਤੀਫ ਗੁਜਰੀ ਦੇ ਰੂਪ ਵਿੱਚ ਹੋਈ ਹੈ|

Leave a Reply

Your email address will not be published. Required fields are marked *