ਜੰਮੂ-ਕਸ਼ਮੀਰ ਤੋਂ ਹਟਾਏ ਜਾਣਗੇ ਨਾਜਾਇਜ਼ ਤਰੀਕੇ ਨਾਲ ਰਹਿਣ ਵਾਲੇ ਰੋਹਿੰਗਯਾ ਮੁਸਲਮਾਨ

ਨਵੀਂ ਦਿੱਲੀ, 4 ਅਪ੍ਰੈਲ (ਸ.ਬ.) ਕੇਂਦਰ ਅਤ ਰਾਜ ਸਰਕਾਰ ਫਿਲਹਾਲ ਜੰਮੂ-ਕਸ਼ਮੀਰ ਵਿਚ ਰਹਿ ਰਹੇ ਮਿਆਂਮਾਰ ਦੇ ਕਰੀਬ 10,000 ਰੋਹਿੰਗਯਾ ਮੁਸਲਮਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਣ ਦੇ ਤਰੀਕੇ ਤਲਾਸ਼ ਰਹੀ ਹੈ| ਰੋਹਿੰਗਯਾ ਮੁਸਲਮਾਨ ਵਧੇਰੇ ਜੰਮੂ ਅਤੇ ਸਾਂਬਾ ਜ਼ਿਲਿਆਂ ਵਿਚ ਰਹਿ ਰਹੇ ਹਨ| ਇਹ ਲੋਕ ਮਿਆਂਮਾਰ ਤੋਂ ਭਾਰਤ-ਬਾਂਗਲਾਦੇਸ਼ ਸਰਹੱਦ, ਭਾਰਤ-ਮਿਆਂਮਾਰ ਸਰਹੱਦ ਜਾਂ ਫਿਰ ਬੰਗਾਲ ਦੀ ਖਾੜੀ ਪਾਰ ਕਰ ਕੇ ਨਜਾਇਜ਼ ਤਰੀਕੇ ਨਾਲ ਭਾਰਤ ਆਏ ਹਨ| ਇੱਥੇ ਨਜਾਇਜ਼ ਤਰੀਕੇ ਨਾਲ ਰਹਿ ਰਹੇ ਰੋਹਿੰਗਯਾ ਮੁਸਲਮਾਨਾਂ ਦੇ ਮੁੱਦੇ ਤੇ      ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਾਰਿਸ਼ੀ ਨੇ ਉਚ ਪੱਧਰੀ ਬੈਠਕ ਸੱਦੀ ਸੀ|
ਇਸ ਬੈਠਕ ਵਿਚ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬਰਾਜ ਸ਼ਰਮਾ ਅਤੇ ਪੁਲਸ ਸੁਪਰਡੈਂਟ ਐਸ. ਪੀ. ਵੈਦ ਨੇ ਵੀ ਹਿੱਸਾ ਲਿਆ ਸੀ| ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਅਸੀਂ ਰੋਹਿੰਗਯਾ ਮੁਸਲਮਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਾਪਸ ਭੇਜਣ ਦੇ ਤਰੀਕੇ ਤਲਾਸ਼ ਰਹੇ ਹਾਂ|
ਜੰਮੂ-ਕਸ਼ਮੀਰ ਸਰਕਾਰ ਦੇ ਅਨੁਮਾਨ ਮੁਤਾਬਕਰ ਰੋਹਿੰਗਯਾ ਮੁਸਲਮਾਨਾਂ ਦੀ ਗਿਣਤੀ ਕਰੀਬ 5700 ਹੈ, ਹਾਲਾਂਕਿ ਇਹ ਵੱਧ ਕੇ 10,000 ਤੱਕ ਪਹੁੰਚ ਸਕਦੀ ਹੈ| ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਕਰੀਬ 40,000 ਰੋਹਿੰਗਯਾ ਮੁਸਲਮਾਨ ਰਹਿ ਰਹੇ ਹਨ ਅਤੇ ਉਹ ਸਾਰੇ ਨਜਾਇਜ਼ ਤਰੀਕੇ ਨਾਲ ਭਾਰਤ ਆਏ ਹਨ|

Leave a Reply

Your email address will not be published. Required fields are marked *