ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਨੈਸ਼ਨਲ ਹਾਈਵੇ ਬੰਦ

ਸ਼੍ਰੀਨਗਰ, 2 ਜਨਵਰੀ (ਸ.ਬ.) ਜੰਮੂ ਅਤੇ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਸਵੇਰੇ ਤੋਂ ਬਰਫਬਾਰੀ ਹੋ ਰਹੀ ਹੈ| ਜਵਾਹਰ ਸੁਰੰਗ ਦੇ ਕੋਲ ਬਰਫ ਡਿੱਗਣ ਨਾਲ ਜੰਮੂ-ਸ੍ਰੀਨਗਰ ਨੂੰ ਜੋੜਨ ਵਾਲਾ ਤਿੰਨ ਸੌ ਕਿਲੋਮੀਟਰ ਲੰਬਾ ਨੈਸ਼ਨਲ ਹਾਈਵੇ ਫਿਰ ਤੋਂ ਬੰਦ ਹੋ ਗਿਆ ਹੈ| ਟ੍ਰੈਫਿਕ ਪ੍ਰਸ਼ਾਸ਼ਨ ਦੇ ਅਨੁਸਾਰ ਜਵਾਹਰ ਸੁਰੰਗ, ਸ਼ੈਤਾਨੀ ਨਾਲਾ ਅਤੇ ਬਨਿਹਾਲ ਵਿੱਚ ਬਰਫਬਾਰੀ ਦੇ ਕਾਰਨ ਸਾਵਧਾਨੀ ਦੇ ਤੌਰ ਤੇ ਗੱਡੀਆਂ ਦੀਆਂ ਆਵਾਜਾਈ ਰੋਕ ਦਿੱਤੀ ਗਈ ਹੈ| ਬਰਫ ਡਿੱਗਣ ਨਾਲ ਰਸਤੇ ਵਿੱਚ ਫਿਸਲਣ ਹੋ ਜਾਂਦੀ ਹੈ| ਗੱਡੀਆਂ ਅਨਕੰਟਰੋਲ ਹੋ ਕੇ ਹਾਦਸਾ ਗ੍ਰਸਤ ਵੀ ਹੋ ਸਕਦੀਆ ਹਨ, ਇਸ ਲਈ ਇਹ ਕਦਮ ਚੁੱਕਿਆ ਗਿਆ ਹੈ| ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਟ੍ਰੈਫਿਕ ਨੂੰ ਸ਼ੁਰੂ ਕੀਤਾ ਜਾਵੇਗਾ|

Leave a Reply

Your email address will not be published. Required fields are marked *