ਜੰਮੂ ਕਸ਼ਮੀਰ: ਨਮਾਜ਼ ਦੇ ਬਾਅਦ ਹੰਗਾਮਾ, ਲਹਿਰਾਏ ਗਏ ਪਾਕਿਸਤਾਨ ਅਤੇ ਆਈ ਐਸ ਆਈ ਐਸ ਦੇ ਝੰਡੇ!

ਨਵੀਂ ਦਿੱਲੀ, 22 ਅਗਸਤ (ਸ.ਬ.) ਬਕਰੀਦ ਦੇ ਮੌਕੇ ਉਤੇ ਜੰਮੂ ਕਸ਼ਮੀਰ ਵਿੱਚ ਪੱਥਰਬਾਜ਼ੀ ਦੇ ਨਾਲ ਪਾਕਿਸਤਾਨ ਅਤੇ ਆਈ. ਐਸ. ਆਈ. ਐਸ. ਦੇ ਝੰਡੇ ਲਹਿਰਾਏ ਗਏ| ਕੁਲਗਾਮ ਵਿੱਚ ਈਦਗਾਹ ਦੇ ਬਾਹਰ ਜਿੱਥੇ ਅੱਤਵਾਦੀ ਨੂੰ ਮਾਰ ਦਿੱਤਾ ਗਿਆ ਹੈ ਉਥੇ ਹੀ ਇਕ ਪੁਲਸ ਕਰਮਚਾਰੀ ਦੇ ਮਾਰੇ ਜਾਣ ਦੀ ਖਬਰ ਹੈ| ਅਨੰਤਨਾਗ ਵਿੱਚ ਪੱਥਰਬਾਜਾਂ ਨੇ ਪੁਲੀਸ ਦੇ ਵਾਹਨ ਉਤੇ ਪਥਰਾਅ ਕੀਤਾ| ਪੁਲੀਸ ਸਥਿਤੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ ਕਰ ਰਹੀ ਹੈ| ਇਸ ਤੋਂ ਪਹਿਲਾਂ ਹਾਸਨਪੋਰਾ ਵਿੱਚ ਸੀ.ਆਰ.ਪੀ.ਐਫ. ਦੀ 30ਵੀਂ ਬਟਾਲੀਅਨ ਦੀ ਜੀ ਕੰਪਨੀ ਉਤੇ ਬਾਈਕ ਉਤੇ ਸਵਾਰ ਅੱਤਵਾਦੀਆਂ ਨੇ ਹਮਲਾ ਕੀਤਾ| ਕੈਂਪ ਦੇ ਗੇਟ ਉਤੇ ਮੌਜੂਦ ਜਵਾਨਾਂ ਨੇ ਜਵਾਬੀ ਫਾਈਰਿੰਗ ਕੀਤੀ| ਅੱਤਵਾਦੀ ਬਚ ਕੇ ਭੱਜਣ ਵਿੱਚ ਕਾਮਯਾਬ ਰਹੇ|
ਇਸ ਵਿੱਚ ਕਿਸੇ ਦੇ ਨੁਕਸਾਨ ਹੋਣ ਦੀ ਖਬਰ ਨਹੀਂ ਹੈ| ਸ਼ੌਪੀਆਂ ਜ਼ਿਲੇ ਵਿੱਚ ਇਕ ਸਾਬਕਾ ਸੈਨਿਕ ਨੂੰ ਅਗਵਾ ਕੀਤੇ ਜਾਣ ਵੀ ਖਬਰ ਹੈ| ਜਾਣਕਾਰੀ ਮੁਤਾਬਕ ਸ਼ੌਪੀਆਂ ਦੇ ਕੁੰਦਲਨ ਪਿੰਡ ਸਥਿਤ ਸਾਬਕਾ ਸੈਨਿਕ ਸ਼ਕੂਰ ਅਹਿਮਦ ਦੇ ਘਰ ਤੋਂ ਹੀ ਉਨ੍ਹਾਂ ਨੂੰ ਅਗਵਾ ਕੀਤਾ ਸੀ| ਸੁਰੱਖਿਆ ਬਲਾਂ ਨੇ ਸਰਚ ਆਪਰੇਸ਼ਨ ਜਾਰੀ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ| ਹੁਣ ਇਸ ਮਾਮਲੇ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਆਈ ਹੈ| ਅੱਜ ਸਵੇਰ ਸ਼੍ਰੀਨਗਰ ਦੇ ਕਈ ਹਿੱਸਿਆਂ ਵਿੱਚ ਹਿੰਸਕ ਝੜਪਾਂ ਹੋਣ ਦੀਆਂ ਖਬਰਾਂ ਆ ਰਹੀਆਂ ਹਨ| ਕੁਝ ਪੱਥਰਬਾਜਾਂ ਨੇ ਸਵੇਰੇ ਤੋਂ ਹੀ ਸੈਨਾ ਅਤੇ ਸੁਰੱਖਿਆ ਬਲਾਂ ਦੇ ਕਾਫੀਲੇ ਉਤੇ ਪੱਥਰਬਾਜੀ ਕੀਤੀ| ਮੀਡੀਆ ਰਿਪੋਰਟ ਮੁਤਾਬਕ ਸ਼੍ਰੀਨਗਰ ਦੇ ਮੇਨ ਚੌਰਾਹੇ ਉਤੇ ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ ਅਤੇ ਭਾਰਤ ਵਿਰੋਧੀ ਨਾਅਰੇ ਵੀ ਲਗਾਏ ਗਏ|

Leave a Reply

Your email address will not be published. Required fields are marked *