ਜੰਮੂ-ਕਸ਼ਮੀਰ : ਫੌਜ ਨੂੰ ਮਿਲੀ ਕਾਮਯਾਬੀ, 2 ਅੱਤਵਾਦੀ ਢੇਰ

ਹੰਦਵਾੜਾ, 11 ਸਤੰਬਰ (ਸ.ਬ.) ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਖਿਲਾਫ ਮੁਹਿੰਮ ਵਿੱਚ ਲੱਗੀ ਫੌਜ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਜਦ ਉਨ੍ਹਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ| ਸੁਰੱਖਿਆ ਫੌਜ ਦੀ ਅੱਤਵਾਦੀਆਂ ਨਾਲ ਝੜਪ ਕੁਪਵਾੜਾ ਜ਼ਿਲੇ ਦੇ ਹੰਦਵਾੜਾ ਇਲਾਕੇ ਵਿੱਚ ਹੋਈ| ਸੁਰੱਖਿਆ ਫੌਜ ਨੂੰ ਅੱਤਵਾਦੀਆਂ ਦੀਆਂ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਖੇਤਰ ਵਿੱਚ ਮੁਹਿੰਮ ਚਲਾਈ| ਸੁਰੱਖਿਆ ਫੌਜ ਵਲੋਂ ਚੁਣੌਤੀ ਦਿੱਤੇ ਜਾਣ ਉਤੇ ਅੱਤਵਾਦੀਆਂ ਨੇ ਗੋਲੀ ਚਲਾ ਦਿੱਤੀ, ਜਿਸ ਦੇ ਬਾਅਦ ਦੋਹਾਂ ਪਾਸਿਓਂ ਗੋਲੀਆਂ ਚੱਲੀਆਂ| ਸੁਰੱਖਿਆ ਫੌਜ ਦੀ ਕਾਰਵਾਈ ਵਿੱਚ 2 ਅੱਤਵਾਦੀ ਢੇਰ ਹੋ ਗਏ| ਫਿਲਹਾਲ ਇਲਾਕੇ ਵਿੱਚ ਤਲਾਸ਼ ਮੁਹਿੰਮ ਜਾਰੀ ਹੈ|

Leave a Reply

Your email address will not be published. Required fields are marked *