ਜੰਮੂ-ਕਸ਼ਮੀਰ : ਬਰਫੀਲੇ ਤੂਫਾਨ ਵਿੱਚ ਲਾਪਤਾ ਬਟਾਲਿਕ ਸੈਕਟਰ ਦੇ 3 ਜਵਾਨਾਂ ਦੀਆਂ ਲਾਸ਼ਾਂ ਬਰਾਮਦ

ਲੱਦਾਖ, 7 ਅਪ੍ਰੈਲ (ਸ.ਬ.) ਜੰਮੂ-ਕਸ਼ਮੀਰ ਵਿੱਚ ਆਏ ਬਰਫੀਲੇ ਤੂਫਾਨ ਵਿੱਚ ਲਾਪਤਾ ਹੋਏ ਬਟਾਲਿਕ ਸੈਕਟਰ ਦੇ ਤਿੰਨ ਜਵਾਨਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ| ਉੱਥੇ ਇਨ੍ਹਾਂ ਨੂੰ ਲੱਭਣ ਵਿੱਚ ਸਿਖਲਾਈ ਪ੍ਰਾਪਤ ਸਪੈਸ਼ਲ ਟੀਮਾਂ ਨੂੰ ਲਾਇਆ ਗਿਆ ਸੀ|
ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਲੱਦਾਖ ਦੇ ਬਟਾਲਿਕ ਸੈਕਟਰ ਵਿੱਚ ਬਰਫੀਲੇ ਤੂਫਾਨ ਦੀ ਲਪੇਟ ਵਿੱਚ ਆ ਕੇ ਚੌਕੀ ਦੇ 5 ਜਵਾਨ ਫਸ ਗਏ ਸਨ, ਚੌਕੀ ਪੂਰੀ ਤਰ੍ਹਾਂ ਨਾਲ ਬਰਫ ਹੇਠਾਂ ਦੱਬ ਗਈ ਸੀ| 5 ਜਵਾਨਾਂ ਵਿੱਚੋਂ 2 ਨੂੰ ਉਸੇ ਸਮੇਂ ਬਚਾ ਲਿਆ ਗਿਆ ਸੀ, ਜਦੋਂਕਿ ਬਾਕੀ ਤਿੰਨ ਦੀ ਤਲਾਸ਼ ਜਾਰੀ ਸੀ|

Leave a Reply

Your email address will not be published. Required fields are marked *