ਜੰਮੂ-ਕਸ਼ਮੀਰ ਬੈਂਕ ਵਿੱਚ ਦਾਖਲ ਹੋਏ ਅੱਤਵਾਦੀ, ਨਕਦੀ ਅਤੇ ਰਾਈਫਲ ਲੈ ਕੇ ਫਰਾਰ

ਸ਼੍ਰੀਨਗਰ, 3 ਅਗਸਤ (ਸ.ਬ.) ਜੰਮੂ ਕਸ਼ਮੀਰ ਦੇ ਕੈਪਰੀਨ ਇਲਾਕੇ ਵਿੱਚ ਅੱਜ ਦੁਪਹਿਰ ਜੇ.ਕੇ. ਬੈਂਕ ਵਿੱਚ ਕੁਝ ਅੱਤਵਾਦੀ ਦਾਖਲ ਹੋਏ| ਅੱਤਵਾਦੀਆਂ ਨੇ ਬੈਂਕ ਵਿੱਚ ਮੌਜ਼ੂਦ ਲੋਕਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਬੰਦੂਕ ਦਿਖਾ ਕੇ 40 ਹਜ਼ਾਰ ਰੁਪਏ ਅਤੇ 12 ਬੋਰ ਦੀ ਇਕ ਰਾਈਫਲ ਲੈ ਕੇ ਭੱਜ ਗਏ| ਘਟਨਾ ਦੀ ਸੂਚਨਾ ਪਾ ਕੇ ਮੌਕੇ ਤੇ ਪਹੁੰਚੇ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ| ਅੱਤਵਾਦੀਆਂ ਦੀ ਭਾਲ ਤੇਜ਼ ਕਰ ਦਿੱਤੀ ਹੈ| ਦੂਜੇ ਪਾਸੇ ਅਨੰਤਨਾਗ ਵਿੱਚ ਵੀ ਬੰਦੂਕਧਾਰੀਆਂ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਲੁੱਟਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ| ਹਾਲਾਂਕਿ ਉਹ ਆਪਣੇ ਇਰਾਦੇ ਵਿੱਚ ਕਾਮਯਾਬ ਨਹੀਂ ਹੋ ਸਕੇ| ਭੱਜਦੇ ਸਮੇਂ ਬੰਦੂਕਧਾਰੀਆਂ ਨੇ ਬੈਂਕ ਦੇ ਬਾਹਰ ਗ੍ਰਨੇਡ ਸੁੱਟਿਆ ਅਤੇ ਉਥੋ ਫਰਾਰ ਹੋ ਗਏ| ਘਟਨਾ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਫੋਰਸ ਨੂੰ ਪੂਰੇ ਇਲਾਕੇ ਨੂੰ ਘੇਰ ਲਿਆ ਅਤੇ ਭਾਲ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *