ਜੰਮੂ ਕਸ਼ਮੀਰ: ਯਾਤਰੀਆਂ ਨਾਲ ਭਰੀ ਬੱਸ ਚਿਨਾਬ ਨਦੀ ਵਿੱਚ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ

ਜੰਮੂ ਕਸ਼ਮੀਰ, 14 ਸਤੰਬਰ (ਸ.ਬ.) ਜੰਮੂ ਕਸ਼ਮੀਰ ਦੇ ਕਿਸ਼ਵਾੜ ਵਿੱਚ ਇਕ ਯਾਤਰੀਆਂ ਨਾਲ ਭਰੀ ਬੱਸ ਚਿਨਾਬ ਨਦੀ ਵਿੱਚ ਡਿੱਗਣ ਨਾਲ 18 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋ ਗਏ| ਮੌਕੇ ਉਤੇ ਪੁੱਜੀ ਪੁਲੀਸ ਨੇ ਤੁਰੰਤ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਪਹੁੰਚਾਇਆ| ਇਹ ਹਾਦਸਾ ਕਿਸ਼ਤਵਾੜ ਦੀ ਠਾਕਰੀ ਨਾਂ ਸਥਾਨ ਉਤੇ ਹੋਇਆ|
ਇਸ ਤੋਂ ਪਹਿਲਾਂ 9 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਵਿੱਚ ਕਾਰ ਅਤੇ ਬੱਸ ਦੀ ਟੱਕਰ ਵਿੱਚ ਚਾਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ| ਹਾਦਸਾ ਕਿਸ਼ਤਵਾੜ-ਥਾਥਰੀ ਸੜਕ ਉਤੇ ਥਾਥਰੀ ਸੜਕ ਉੱਤੇ ਹੋਇਆ ਸੀ| ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਵਿੱਚ ਇਕ ਸੜਕ ਹਾਦਸੇ ਵਿੱਚ ਪੰਜ ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 8 ਹੋਰ ਜ਼ਖਮੀ ਹੋ ਗਏ ਸਨ|

Leave a Reply

Your email address will not be published. Required fields are marked *