ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਵਿੱਚ ਆਵਾਜਾਈ ਸ਼ੁਰੂ

ਸ਼੍ਰੀਨਗਰ, 5 ਜਨਵਰੀ (ਸ.ਬ.) ਜੰਮੂ ਕਸ਼ਮੀਰ ਦੀ ਘਾਟੀ ਨੂੰ ਜੰਮੂ ਨਾਲ ਜੋੜਨ ਵਾਲੇ ਰਾਸ਼ਟਰੀ ਮਾਰਗ ਵਿੱਚ ਆਵਾਜਾਈ ਅੱਜ ਫਿਰ ਤੋਂ ਸ਼ੁਰੂ ਹੋ ਗਈ ਹੈ| ਬਾਰਿਸ਼ ਅਤੇ ਬਰਫਬਾਰੀ ਬਾਅਦ ਸੜਕਾਂ ਤੇ ਫਿਸਲਣ ਹੋਣ ਕਾਰਨ ਬੁੱਧਵਾਰ ਇਸ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਸੀ| ਪਿਛਲੇ 24 ਘੰਟਿਆਂ ਦੌਰਾਨ ਬਰਫਬਾਰੀ ਕਾਰਨ ਕਸ਼ਮੀਰ ਘਾਟੀ ਨਾਲ ਜੁੜੇ ਦੂਰ ਦੇ ਇਲਾਕੇ ਬੰਦ ਕਰ ਦਿੱਤੇ ਗਏ ਸਨ| ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਕਿਸੇ ਹਾਦਸੇ ਤੋਂ ਬਚਣ ਲਈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ| ਜੰਮੂ-ਕਸ਼ਮੀਰ ਰਾਜਮਾਰਗ ਕਾਜੀਗੁੰਡ ਅਤੇ ਜਵਾਹਰ ਸੁਰੰਗ ਨੇੜੇ ਫਿਸਲਣ ਭਰੀ ਸੜਕ ਕਾਰਨ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ| ਉਨ੍ਹਾਂ ਨੇ ਕਾਜੀਗੁੰਡ ਵਿੱਚ ਅਤੇ ਦੂਜੇ ਸਥਾਨਾਂ ਤੇ ਬਰਫਬਾਰੀ ਅਤੇ ਬਾਰਿਸ਼ ਹੋਣ ਤੋਂ ਬਾਅਦ ਸ਼੍ਰੀਨਗਰ ਜਾਣ ਵਾਲੇ ਸਾਰੇ ਰਸਤੇ ਬੰਦ ਕੀਤੇ ਜਾ ਰਹੇ ਸਨ| ਰਾਜਮਾਰਗ ਤੇ ਕਿਸੇ ਵੀ ਹਾਦਸੇ ਅਤੇ ਜ਼ਾਮ ਤੋਂ ਬਚਣ ਲਈ ਆਵਾਜਾਈ ਪੁਲੀਸ ਨੇ ਇਸ ਮਾਰਗ ਤੇ ਕੁਝ ਪ੍ਰਤੀਬੰਧ ਲਗਾਉਂਦੇ ਹੋਏ ਵਾਹਨਾਂ ਦੇ ਆਵਾਜਾਈ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਸੀ| ਰਾਜ ਦੀ ਉਚੀ ਪਹਾੜੀਆਂ ਵਿੱਚ ਬਰਫਬਾਰੀ ਅਤੇ ਬਾਰਿਸ਼ ਹੋਣ ਤੋਂ ਬਾਅਦ ਲੱਦਾਖ ਖੇਤਰ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ ਨੂੰ ਲਗਭਗ ਛੇ ਮਹੀਨੇ ਲਈ ਬੰਦ ਕਰ ਦਿੱਤਾ ਗਿਆ ਹੈ|

Leave a Reply

Your email address will not be published. Required fields are marked *