ਜੰਮੂ-ਕਸ਼ਮੀਰ ਵਿਚ ਕੰਬੀ ਧਰਤੀ, ਕਿਸ਼ਤਵਾੜ ਵਿਚ 5.0 ਦੀ ਤੀਬਰਤਾ ਦਾ ਭੂਚਾਲ

ਕਿਸ਼ਤਵਾਰ, 18 ਅਪ੍ਰੈਲ  ( ਸ.ਬ.)  ਅੱਜ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਵਿਚ ਭੂਚਾਲ ਆਉਣ ਨਾਲ ਦਹਿਸ਼ਤ ਫੈਲ ਗਈ|
ਵਿਭਾਗ ਮੁਤਾਬਕ ਇਹ ਘੱਟ ਤੀਬਰਤਾ ਵਾਲਾ ਭੂਚਾਲ ਸਵੇਰੇ 10:42 ਵਜੇ ਆਇਆ| ਭੂਚਾਲ ਦੇ ਕਾਰਨ ਲੋਕ ਆਪਣੇ ਘਰਾਂ ਵਿਚੋਂ ਬਾਹਰ ਨਿਕਲ ਆਏ ਅਤੇ ਇਲਾਕੇ ਵਿਚ ਹੜਕੰਪ ਮੱਚ ਗਿਆ| ਭੂਚਾਲ ਦੇ ਕਾਰਨ ਅਜੇ ਤੱਕ ਕਿਸੇ ਨੁਕਸਾਨ ਦੀ ਖਬਰ ਪ੍ਰਾਪਤ ਨਹੀਂ ਹੋਈ ਹੈ|
ਪਾਕਿਸਤਾਨ ਦੇ ਇਸਲਾਮਬਾਦ ਅਤੇ ਲਾਹੌਰ ਸਮੇਤ ਕਈ ਸ਼ਹਿਰਾਂ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਭੂਚਾਲ ਦੀ ਤੀਬਰਤਾ 5.0 ਮਾਪੀ ਗਈ ਹੈ|
ਕਰਨਾਟਕ ਦੇ ਰਾਮਨਗਰ ਵਿਚ ਵੀ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ| ਉਥੇ ਵੀ ਲੋਕ ਡਰ ਕੇ ਘਰੋਂ ਬਾਹਰ ਆ ਗਏ|

Leave a Reply

Your email address will not be published. Required fields are marked *