ਜੰਮੂ -ਕਸ਼ਮੀਰ ਵਿੱਚ ਅੱਤਵਾਦੀਆਂ ਨੇ ਇਕ ਹੋਰ ਪੁਲੀਸ ਕਰਮਚਾਰੀ ਨੂੰ ਕੀਤਾ ਅਗਵਾ

ਜੰਮੂ, 28 ਜੁਲਾਈ (ਸ.ਬ.) ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿੱਚ ਅੱਤਵਾਦੀਆਂ ਨੇ ਇਕ ਹੋਰ ਪੁਲੀਸ ਕਰਮਚਾਰੀ ਨੂੰ ਅਗਵਾ ਕਰ ਲਿਆ ਹੈ| ਇਸ ਪੁਲੀਸ ਕਰਮਚਾਰੀ ਦੀ ਪਛਾਣ ਮੁਦਸਿਰ ਅਹਿਮਦ ਲੋਨ ਦੇ ਰੂਪ ਵਿੱਚ ਹੋਈ ਹੈ| ਮੁਦਸਿਰ ਜੰਮੂ ਕਸ਼ਮੀਰ ਪੁਲੀਸ ਵਿੱਚ ਐਸ. ਪੀ. ਓ. ਹੈ| ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਵੱਲੋਂ ਪੁਲਵਾਮਾ ਦੇ ਤ੍ਰਾਲ ਇਲਾਕੇ ਵਿੱਚ ਇਕ ਸਪੈਸ਼ਲ ਪੁਲੀਸ ਕਰਮਚਾਰੀ ਨੂੰ ਉਸ ਦੇ ਘਰ ਤੋਂ ਅਗਵਾ ਕੀਤਾ ਗਿਆ ਹੈ, ਜਦਕਿ ਪੁਲੀਸ ਜਾਂ ਹੋਰ ਸੁਰੱਖਿਆ ਏਜੰਸੀਆਂ ਨੇ ਹੁਣ ਤੱਕ ਇਸ ਸੰਬੰਧ ਵਿੱਚ ਕੋਈ ਵੀ ਅਧਿਕਾਰਿਤ ਬਿਆਨ ਨਹੀਂ ਦਿੱਤਾ ਹੈ|
ਜਾਣਕਾਰੀ ਮੁਤਾਬਕ ਪੁਲੀਸ ਕਰਮਚਾਰੀ ਦੇ ਅਗਵਾ ਦੀ ਇਹ ਘਟਨਾ ਬੀਤੀ ਦੇਰ ਰਾਤ ਪੁਲਵਾਮਾ ਦੇ ਤ੍ਰਾਲ ਇਲਾਕੇ ਵਿੱਚ ਹੋਈ ਹੈ| ਤ੍ਰਾਲ ਨੂੰ ਹਿਜ਼ਬੁਲ ਮੁਜਾਹਿਦੀਨ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਹ ਪਹਿਲਾ ਕਈ ਵਾਰ ਅੱਤਵਾਦੀਆਂ ਖਿਲਾਫ ਸੈਨਾ ਅਤੇ ਪੁਲੀਸ ਕਈ ਵੱਡੀ ਮੁਹਿੰਮ ਚਲਾ ਚੁੱਕੀ ਹੈ| ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀ ਹੁਣ ਇਸ ਸੰਬੰਧ ਵਿੱਚ ਪੂਰੀ ਜਾਣਕਾਰੀ ਇਕੱਠਾ ਕਰਨ ਵਿੱਚ ਲੱਗੀ ਹੋਈ ਹੈ|

Leave a Reply

Your email address will not be published. Required fields are marked *