ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦਾ ਦੋਹਰਾ ਹਮਲਾ, ਪੁਲਵਾਮਾ ਵਿੱਚ 2 ਜਵਾਨ ਸ਼ਹੀਦ

ਸ਼੍ਰੀਨਗਰ, 12 ਜੂਨ (ਸ.ਬ.) ਜੰਮੂ-ਕਸ਼ਮੀਰ ਵਿਚ ਇਕ ਵਾਰ ਫਿਰ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ| ਅੱਤਵਾਦੀਆਂ ਨੇ ਅੱਜ ਸਵੇਰੇ ਪਹਿਲਾ ਹਮਲਾ ਪੁਲਵਾਮਾ ਵਿਚ ਅਦਾਲਤ ਕੰਪਲੈਕਸ ਨੇੜੇ ਪੁਲੀਸ ਦੇ ਇਕ ਦਲ ਤੇ ਕੀਤਾ, ਜਿਸ ਦੌਰਾਨ 2 ਪੁਲੀਸ ਕਰਮਚਾਰੀ ਸ਼ਹੀਦ ਹੋ ਗਏ| ਉਥੇ ਹੀ ਦੂਜੇ ਪਾਸੇ ਅਨੰਤਨਾਗ ਵਿਚ ਵੀ ਸੀਆਰਪੀਐਫ ਦੇ ਇਕ ਦਲ ਤੇ ਗ੍ਰੇਨੇਡ ਨਾਲ ਹਮਲਾ ਕੀਤਾ ਗਿਆ, ਜਿਸ ਵਿਚ 5 ਜਵਾਨ ਜ਼ਖਮੀ ਹੋ ਗਏ|ਪੁਲੀਸ ਦੇ ਇਕ ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਪੁਲਵਾਮਾ ਜ਼ਿਲਾ ਅਦਾਲਤ ਕੰਪਲੈਕਸ ਵਿਚ ਪੁਲੀਸ ਦਲ ਤੇ ਅੱਜ ਤੜਕੇ ਗੋਲਾਬਾਰੀ ਕੀਤੀ| ਜਿਸ ਤੋਂ ਬਾਅਦ ਪੁਲੀਸ ਕਰਮਚਾਰੀਆਂ ਨੇ ਵੀ ਜਵਾਬੀ ਗੋਲਾਬਾਰੀ ਕੀਤੀ, ਜਿਸ ਦੌਰਾਨ ਗੋਲੀ ਲੱਗਣ ਨਾਲ 2 ਪੁਲੀਸ ਕਰਮਚਾਰੀ ਸ਼ਹੀਦ ਹੋ ਗਏ| ਘਟਨਾ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ| ਉਥੇ ਹੀ ਦੂਜੇ ਹਮਲੇ ਵਿੱਚ ਅੱਤਵਾਦੀਆਂ ਨੇ ਅਨੰਤਨਾਗ ਦੇ ਜੰਗਲਾਟ ਮੰਡੀ ਵਿਚ ਪੈਟਰੋਲਿੰਗ ਕਰ ਰਹੇ ਸੀਆਰਪੀਐਫ ਦੇ ਇਕ ਦਲ ਤੇ ਗ੍ਰੇਨੇਡ ਨਾਲ ਹਮਲਾ ਕਰ ਦਿੱਤਾ ਅਤੇ ਇਸ ਹਮਲੇ ਵਿਚ 5 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ| ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ|
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿਚ ਰਮਜ਼ਾਨ ਦੌਰਾਨ ਸ਼ਾਂਤੀ ਬਣਾਏ ਰੱਖਣ ਲਈ ਜੰਗਬੰਦੀ ਦੇ ਫੈਸਲੇ ਦੌਰਾਨ ਘਾਟੀ ਵਿਚ ਅੱਤਵਾਦੀ ਘਟਨਾਵਾਂ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋ ਗਈਆਂ ਹਨ| ਰਮਜ਼ਾਨ ਦੇ ਬਾਕੀ 5 ਦਿਨਾਂ ਦੇ ਅੰਦਰ ਪਾਕਿਸਤਾਨ ਵੱਲੋਂ 5 ਵੱਡੇ ਅੱਤਵਾਦੀ ਹਮਲਿਆਂ ਦਾ ਸ਼ੱਕ ਜਤਾਇਆ ਗਿਆ ਸੀ|

Leave a Reply

Your email address will not be published. Required fields are marked *