ਜੰਮੂ ਕਸ਼ਮੀਰ ਵਿੱਚ ਅੱਤਵਾਦ ਦੇ ਵਿਰੁੱਧ ਸਖਤੀ

ਘਾਟੀ ਤੋਂ ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀਆਂ ਦੀ ਗ੍ਰਿਫਤਾਰੀ ਅਤੇ ਸੁਰੱਖਿਆ ਦਸਤਿਆਂ ਦੇ ਨਾਲ ਮੁਕਾਬਲੇ ਵਿੱਚ ਅਲ-ਬਦਰ ਦੇ ਪ੍ਰਮੁੱਖ ਅੱਤਵਾਦੀ ਜੀਨਤ ਉਲ – ਇਸਲਾਮ ਸਮੇਤ ਦੋ ਅੱਤਵਾਦੀਆਂ ਦਾ ਮਾਰਿਆ ਜਾਣਾ ਅੱਤਵਾਦ ਦੇ ਵਿਰੁੱਧ ਅਭਿਆਨ ਦੀ ਵੱਡੀ ਸਫਲਤਾ ਹੈ| ਇਹ ਗ੍ਰਿਫਤਾਰੀਆਂ ਦਿੱਲੀ ਪੁਲੀਸ ਦੀ ਵਿਸ਼ੇਸ਼ ਸ਼ਾਖਾ ਦੀ ਸੂਚਨਾ ਤੇ ਜੰਮੂ – ਕਸ਼ਮੀਰ ਪੁਲੀਸ ਦੇ ਸਹਿਯੋਗ ਨਾਲ ਸੰਭਵ ਹੋਈਆਂ| ਗਣਤੰਤਰ ਦਿਵਸ ਤੋਂ ਪਹਿਲਾਂ ਮਿਲੀਆਂ ਇਹਨਾਂ ਸਫਲਤਾਵਾਂ ਨਾਲ ਪੁਲੀਸ ਉਤਸ਼ਾਹਿਤ ਹੈ ਅਤੇ ਚਿੰਤਤ ਵੀ| ਚਿੰਤਤ ਇਸ ਲਈ ਕਿ ਅੱਤਵਾਦੀ ਗਣਤੰਤਰ ਦਿਵਸ ਅਤੇ ਅਜਾਦੀ ਦਿਵਸ ਤੇ ਹਮਲਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ| ਉਮੀਦ ਹੈ ਕਿ ਇਹਨਾਂ ਗ੍ਰਿਫਤਾਰੀਆਂ ਤੋਂ ਬਾਅਦ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਨੂੰ ਅਸਫਲ ਕੀਤਾ ਜਾ ਸਕੇਗਾ| ਪੁਲੀਸ ਨੇ ਸ਼ੋਪੀਆਂ ਇਲਾਕੇ ਤੋਂ ਹਿਜਬੁਲ ਮੁਜਾਹਿਦੀਨ ਦੇ ਜਿਨ੍ਹਾਂ ਦੋ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਨੂੰ ਏਰੀਆ ਕਮਾਂਡਰ ਨਵੀਦ ਬਾਬੂ ਦਾ ਕਰੀਬੀ ਮੰਨਿਆ ਗਿਆ ਹੈ| ਉਹੀ ਨਵੀਦ ਜੋ ਪਿਛਲੇ ਸਾਲ ਪੁਲੀਸ ਦਾ ਹਥਿਆਰ ਲੈ ਕੇ ਭੱਜ ਗਿਆ ਸੀ| ਉਹ ਪੁਲੀਸ ਦਾ ਹੀ ਜਵਾਨ ਸੀ, ਜੋ ਫਰਾਰ ਹੋਣ ਤੋਂ ਬਾਅਦ ਅੱਤਵਾਦੀ ਬਣ ਗਿਆ| ਉਸ ਤੋਂ ਬਾਅਦ ਉਹ ਕਈ ਅੱਤਵਾਦੀ ਵਾਰਦਾਤਾਂ ਕਰ ਚੁੱਕਿਆ ਹੈ| ਬਹਿਰਹਾਲ, ਹੁਣੇ ਤੱਕ ਦੀ ਜਾਂਚ ਦੇ ਦੌਰਾਨ ਇੰਨਾ ਪਤਾ ਲੱਗਿਆ ਹੈ ਕਿ ਜੰਮੂ-ਕਸ਼ਮੀਰ ਦੇ ਅੱਤਵਾਦੀ ਇਹਨੀਂ ਦਿਨੀਂ ਦਿੱਲੀ – ਰਾਸ਼ਟਰੀ ਰਾਜਧਾਨੀ ਖੇਤਰ ਅਤੇ ਪੱਛਮ ਉੱਤਰ – ਪ੍ਰਦੇਸ਼ ਤੋਂ ਛੋਟੇ ਹਥਿਆਰ ਖਰੀਦ ਰਹੇ ਹਨ| ਪਿਛਲੇ ਸਾਲ 6 ਸਤੰਬਰ ਨੂੰ ਪੁਲੀਸ ਨੇ ਲਾਲਕਿਲ੍ਹੇ ਤੋਂ ਦੋ ਸ਼ੱਕੀ ਅੱਤਵਾਦੀ ਪਰਵੇਜ ਰਾਸ਼ਿਦ ਲੋਨ ਅਤੇ ਜਮਸ਼ੀਦ ਜਹੂਰ ਪਾਲ ਨੂੰ ਫੜਿਆ ਸੀ| ਉਨ੍ਹਾਂ ਤੋਂ ਪੁੱਛਗਿਛ ਤੋਂ ਬਾਅਦ 24 ਨਵੰਬਰ ਨੂੰ ਦਿੱਲੀ ਪੁਲੀਸ ਦੀ ਵਿਸ਼ੇਸ਼ ਸ਼ਾਖਾ ਨੇ ਜੰਮੂ – ਕਸ਼ਮੀਰ ਪੁਲੀਸ ਦੇ ਨਾਲ ਮਿਲ ਕੇ ਸ਼੍ਰੀਨਗਰ ਤੋਂ ਤਿੰਨ ਅੱਤਵਾਦੀਆਂ ਨੂੰ ਫੜਿਆ| ਇਨ੍ਹਾਂ ਦੇ ਫੜੇ ਜਾਣ ਦੇ ਨਾਲ ਖੁਲਾਸਾ ਹੁੰਦਾ ਗਿਆ ਕਿ ਹੋਰ ਕਈ ਅੱਤਵਾਦੀ ਹਥਿਆਰ ਖਰੀਦ ਕੇ ਲੈ ਗਏ ਹਨ| ਇਸ ਤਰ੍ਹਾਂ ਅੱਤਵਾਦੀਆਂ ਦੇ ਸਮੂਹ ਦੀ ਗ੍ਰਿਫਤਾਰੀ ਦਾ ਸਿਲਸਿਲਾ ਜਾਰੀ ਹੈ, ਆਉਣ ਵਾਲੇ ਦਿਨਾਂ ਵਿੱਚ ਇਸ ਵਿੱਚ ਕਈ ਨਾਮ ਜੁੜ ਸਕਦੇ ਹਨ| ਬਾਹਰ ਤੋਂ ਹਥਿਆਰ ਖਰੀਦ ਕੇ ਲਿਜਾਣ ਦੇ ਦੋ ਮਤਲਬ ਹਨ| ਇੱਕ, ਜੰਮੂ – ਕਸ਼ਮੀਰ ਵਿੱਚ ਸੁਰੱਖਿਆ ਦਸਤਿਆਂ ਦੀ ਸਖਤੀ ਨਾਲ ਉੱਥੇ ਹਥਿਆਰ ਪੁੱਜਣਾ ਥੋੜ੍ਹਾ ਔਖਾ ਹੋਇਆ ਹੈ ਅਤੇ ਦੂਜਾ, ਅਜਿਹੇ ਨਵੇਂ ਅੱਤਵਾਦੀ ਬਣ ਰਹੇ ਹਨ, ਜਿਨ੍ਹਾਂ ਦਾ ਸੰਪਰਕ ਸ਼ਾਇਦ ਸੀਮਾ ਪਾਰ ਨਹੀਂ ਹੈ, ਅਤੇ ਉਹ ਆਪਣੇ ਲਈ ਆਪ ਹਥਿਆਰ ਆਦਿ ਦੀ ਵਿਵਸਥਾ ਕਰਦੇ ਹਨ| ਇਹ ਦੂਜਾ ਪਹਿਲੂ ਚਿੰਤਾਜਨਕ ਹੈ| ਖੈਰ, ਆਉਣ ਵਾਲੇ ਸਮੇਂ ਵਿੱਚ ਨਵੀਆਂ ਗ੍ਰਿਫਤਾਰੀਆਂ ਤੋਂ ਜ਼ਿਆਦਾ ਸੱਚ ਸਾਡੇ ਸਾਹਮਣੇ ਆ ਸਕਦਾ ਹੈ| ਸ਼ਾਇਦ ਨਵੀਦ ਬਾਰੇ ਵੀ ਜਾਣਕਾਰੀਆਂ ਸਾਹਮਣੇ ਆਉਣ| ਤਾਂ ਇੱਕ ਪਾਸੇ ਗ੍ਰਿਫਤਾਰੀ ਅਤੇ ਦੂਜੇ ਪਾਸੇ ਮੁਕਾਬਲੇ ਵਿੱਚ ਅੱਤਵਾਦੀਆਂ ਦਾ ਕੰਮ ਤਮਾਮ ਹੋਣ ਨਾਲ ਭਵਿੱਖ ਲਈ ਉਮੀਦ ਦੀ ਕਿਰਨ ਪੈਦਾ ਹੁੰਦੀ ਹੈ|
ਅਨਿਲ ਅਗਰਵਾ

Leave a Reply

Your email address will not be published. Required fields are marked *