ਜੰਮੂ-ਕਸ਼ਮੀਰ ਵਿੱਚ ਕਾਰ ਨਦੀ ਵਿੱਚ ਡਿੱਗਣ ਕਾਰਨ 3 ਬੱਚਿਆਂ ਸਮੇਤ 5 ਵਿਅਕਤੀ ਲਾਪਤਾ

ਸ਼੍ਰੀਨਗਰ, 23 ਜੁਲਾਈ (ਸ.ਬ.) ਜੰਮੂ-ਕਸ਼ਮੀਰ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ| ਜੰਮੂ-ਕਸ਼ਮੀਰ ਦੇ ਉਧਮਪੁਰ ਦੇ ਰਾਮਨਗਰ ਵਿੱਚ ਇਕ ਕਾਰ ਨਦੀ ਵਿੱਚ ਡਿੱਗ ਗਈ| ਇਸ ਹਾਦਸੇ ਵਿੱਚ 3 ਬੱਚਿਆਂ ਸਮੇਤ 5 ਵਿਅਕਤੀ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਲਈ ਖੋਜ ਅਤੇ ਬਚਾਅ ਕੰਮ ਜਾਰੀ ਹੈ| ਐਸ. ਡੀ. ਪੀ. ਓ. ਰਾਮਨਗਰ ਨੇ ਕਿਹਾ ਕਿ ਇਕ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ| ਬਾਕੀਆਂ ਦੀ ਭਾਲ ਜਾਰੀ ਹੈ| ਉਨ੍ਹਾਂ ਦੱਸਿਆ ਕਿ ਨਦੀ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਖੋਜ ਅਤੇ ਬਚਾਅ ਮੁਹਿੰਮ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ| ਪ੍ਰਾਪਤ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਦੇ ਉਧਮਪੁਰ-ਰਾਮਨਗਰ ਰੋਡ ਤੇ ਕਘੋਟ ਨਾਲੇ ਵਿਚ ਇਕ ਕਾਰ ਡਿੱਗ ਗਈ, ਜਿਸ ਕਾਰਨ ਇਕ ਹੀ ਪਰਿਵਾਰ ਦੇ ਮੈਂਬਰ ਡੁੱਬ ਗਏ ਹਨ| ਹੁਣ ਤੱਕ ਇਕ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਮੋਹਨ ਲਾਲ ਵਜੋਂ ਹੋਈ ਹੈ| ਰਾਮਨਗਰ ਦੇ ਐਸ. ਡੀ. ਪੀ. ਓ. ਨੇ ਦੱਸਿਆ ਕਿ ਬਾਕੀ 4 ਵਿਅਕਤੀਆਂ ਨੂੰ ਅਜੇ ਨਹੀਂ ਕੱਢਿਆ ਗਿਆ ਹੈ, ਉਨ੍ਹਾਂ ਦੀ ਭਾਲ ਜਾਰੀ ਹੈ| ਨਦੀ ਵਿੱਚ ਕਾਰ ਵੀ ਨਹੀਂ ਮਿਲੀ ਹੈ| ਘਟਨਾ ਵਾਲੀ ਥਾਂ ਤੇ ਰੇਲਿੰਗ ਟੁੱਟ ਗਈ ਹੈ|

Leave a Reply

Your email address will not be published. Required fields are marked *