ਜੰਮੂ-ਕਸ਼ਮੀਰ ਵਿੱਚ ਦੋ ਅੱਤਵਾਦੀ ਢੇਰ

ਸ੍ਰੀਨਗਰ, 29 ਅਗਸਤ (ਸ.ਬ.) ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਖਿਲਾਫ ਵੱਡੀ ਸਫਲਤਾ ਮਿਲੀ ਹੈ| ਅੱਜ ਸਵੇਰ ਤੋਂ ਜਾਰੀ ਮੁਕਾਬਲੇ ਵਿੱਚ ਸੁਰੱਖਿਆ ਬਲਾਂ ਨੇ ਸੰਯੁਕਤ ਆਪਰੇਸ਼ਨ ਹਿਜਬੁਲ ਦੇ ਦੋ ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ| ਇਹ ਦੋਵੇਂ ਏ+ ਕੈਟੇਗਰੀ ਦੇ ਅੱਤਵਾਦੀ ਸਨ| ਮਾਰੇ ਗਏ ਅੱਤਵਾਦੀਆਂ ਵਿੱਚ ਅਲਤਾਫ ਕਰਚੂ ਵੀ ਸ਼ਾਮਲ ਹੈ ਜੋ ਹਿਜਬੁਲ ਕਮਾਂਡਰ ਬੁਰਹਾਨ ਵਾਨੀ ਦੇ ਬੇਹੱਦ ਕਰੀਬੀ ਦੱਸਿਆ ਜਾਂਦਾ ਸੀ|
ਅੱਜ ਸਵੇਰੇ ਸ਼ੁਰੂ ਹੋਏ ਮੁਕਾਬਲੇ ਵਿੱਚ ਸੀ ਆਰ ਪੀ ਐਫ ਜੰਮੂ-ਕਸ਼ਮੀਰ ਪੁਲੀਸ ਤੇ ਫੌਜ ਨੇ ਸਾਂਝਾ ਆਪਰੇਸ਼ਨ ਚਲਾ ਕੇ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਪਿੰਡ ਮੁਨਵਾਰਡ ਘੇਰ ਲਿਆ ਤੇ ਤਲਾਸ਼ੀ ਮੁਹਿੰਮ ਚਲਾਈ|
ਇਸੇ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉਤੇ ਫਾਈਰਿੰਗ ਕੀਤੀ ਜਿਸ ਦਾ ਭਾਰਤੀ ਜਵਾਨਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ| ਮੁਕਾਬਲੇ ਦੇ ਮੱਦੇਨਜ਼ਰ ਇਲਾਕੇ ਵਿੱਚ ਮੋਬਾਈਲ ਸੇਵਾ ਤੇ ਇੰਟਰਨੈਟ ਉਤੇ ਰੋਕ ਲਾ ਦਿੱਤੀ ਗਈ ਹੈ| ਇਲਾਕੇ ਵਿੱਚ ਅਜੇ ਵੀ ਸਰਚ ਅਭਿਆਨ ਜਾਰੀ ਹੈ|

Leave a Reply

Your email address will not be published. Required fields are marked *