ਜੰਮੂ-ਕਸ਼ਮੀਰ ਵਿੱਚ ਬੱਸ ਅਤੇ ਫੌਜ ਦੇ ਵਾਹਨ ਵਿਚਾਲੇ ਟੱਕਰ ਵਿੱਚ 6 ਜ਼ਖ਼ਮੀ

ਸ੍ਰੀਨਗਰ, 12 ਸਤੰਬਰ (ਸ.ਬ.) ਉਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਅੱਜ ਵਾਪਰੇ ਇੱਕ ਸੜਕ ਹਾਦਸੇ ਵਿੱਚ ਫੌਜ ਦੇ ਪੰਜ ਜਵਾਨ ਅਤੇ ਇੱਕ ਨਾਗਰਿਕ ਜ਼ਖ਼ਮੀ ਹੋ ਗਿਆ| ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਾਰਾਮੂਲਾ ਦੇ ਤੰਗਮਾਰਗ ਇਲਾਕੇ ਵਿੱਚ ਅੱਜ ਸਵੇਰੇ ਇੱਕ ਯਾਤਰੀ ਬੱਸ ਨੇ ਫੌਜ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ, ਇਸ ਕਾਰਨ ਇਹ ਹਾਦਸਾ ਵਾਪਰਿਆ| ਅਧਿਕਾਰੀ ਮੁਤਾਬਕ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ|

Leave a Reply

Your email address will not be published. Required fields are marked *