ਜੰਮੂ-ਕਸ਼ਮੀਰ ਵਿੱਚ ਭੂਚਾਲ ਆਇਆ  

ਸ਼੍ਰੀਨਗਰ, 9 ਜੂਨ (ਸ.ਬ.) ਜੰਮੂ-ਕਸ਼ਮੀਰ ਵਿੱਚ ਅੱਜ ਸਵੇਰੇ 3:49 ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ 3.2 ਮਾਪੀ ਗਈ ਹੈ| ਝਟਕੇ ਹਲਕੇ ਹੋਣ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ|
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਅਤੇ ਉਸ ਦੇ ਨੇੜੇ-ਤੇੜੇ ਦਾ ਉਤਰੀ ਭਾਰਤੀ ਵੀ ਭੂਚਾਲ ਦੀ ਲਪੇਟ ਵਿੱਚ ਆਇਆ ਸੀ|
ਜਾਣਕਾਰੀ ਮੁਤਾਬਕ ਅੱਜ ਹੀ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲੇ ਵਿੱਚ ਸਥਿਤ ਕੈਂਪ ਤੇ ਸਵੇਰੇ 3 ਵਜੇ ਸਪੈਸ਼ਲ ਆਪਰੇਸ਼ਨ ਗਰੁੱਪ ਤੇ ਹਮਲਾ ਵੀ ਕੀਤਾ ਗਿਆ| ਹਾਲਾਂਕਿ ਇਸ ਅੱਤਵਾਦੀ ਹਮਲੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ|

Leave a Reply

Your email address will not be published. Required fields are marked *